ਮਾਤਾ ਭੱਦਰਕਾਲੀ ਮੇਲੇ ਸਬੰਧੀ ਐਡਵੋਕੇਟ ਮਨਚੰਦਾ ਨੂੰ ਦਿੱਤਾ ਸੱਦਾ ਪੱਤਰ
ਮਾਤਾ ਭੱਦਰਕਾਲੀ ਮੇਲੇ ਸਬੰਧੀ ਕਮੇਟੀ ਦੇ ਮੈਂਬਰਾਂ ਨੇ ਐਡਵੋਕੇਟ ਪੀਯੂਸ਼ ਮਨਚੰਦਾ ਨੂੰ ਦਿੱਤਾ ਸੱਦਾ ਪੱਤਰ
Publish Date: Thu, 07 May 2026 08:05 PM (IST)
Updated Date: Thu, 07 May 2026 08:05 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਵਿਚ ਹਰ ਸਾਲ ਵਾਂਗ ਇਸ ਸਾਲ ਵੀ 12 ਤੇ 13 ਮਈ ਨੂੰ ਸ਼ੇਖੂਪੁਰ ਵਿਚ ਮਨਾਏ ਜਾ ਰਹੇ ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ 79ਵੇਂ ਮੇਲੇ ਤੇ 12 ਮਈ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦੇ ਲਈ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭਦਰਕਾਲੀ ਵੈੱਲਫੇਅਰ ਸੋਸਾਇਟੀ ਸ਼ੇਖੂਪੁਰ ਕਪੂਰਥਲਾ ਦੇ ਮੈਂਬਰਾਂ ਮੁਨੀਸ਼ ਕਸ਼ਯਪ, ਦੀਪਕ ਆਨੰਦ ਤੇ ਮਾਣਿਕ ਕਸ਼ਯਪ ਦੇ ਵੱਲੋਂ ਕਪੂਰਥਲਾ ਦੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਉਪ ਪ੍ਰਧਾਨ ਐਡਵੋਕੇਟ ਪੀਯੂਸ਼ ਮਨਚੰਦਾ, ਐਡਵੋਕੇਟ ਅਜੈ ਕੁਮਾਰ, ਐਡਵੋਕੇਟ ਮਨੀਸ਼ ਅਰੋੜਾ, ਐਡਵੋਕੇਟ ਦਲਜੀਤ ਸਿੰਘ ਟਿੱਬਾ, ਐਡਵੋਕੇਟ ਕਮਲ ਅਰੋੜਾ, ਐਡਵੋਕੇਟ ਗੁਰਪ੍ਰੀਤ ਸਿੰਘ ਭੱਟੀ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਪੀਯੂਸ਼ ਮਨਚੰਦਾ ਨੇ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭਦਰਕਾਲੀ ਵੈੱਲਫੇਅਰ ਸੋਸਾਇਟੀ ਸ਼ੇਖੂਪੁਰ ਕਪੂਰਥਲਾ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਮਾਤਾ ਭੱਦਰਕਾਲੀ ਦੇ ਚਰਨਾਂ ਵਿਚ ਪ੍ਰਾਰਥਨਾ ਕੀਤੀ ਕਰਦਿਆਂ ਕਿਹਾ ਕਿ ਮਾਤਾ ਭੱਦਰਕਾਲੀ ਜੀ ਦਾ ਆਸ਼ੀਰਵਾਦ ਤੁਹਾਡੇ ਸਾਰਿਆਂ ’ਤੇ ਬਣਿਆ ਰਹੇ। ਐਡਵੋਕੇਟ ਮਨਚੰਦਾ ਨੇ ਕਿਹਾ ਕਿ ਜ਼ਿਲ੍ਹੇ ਦੇ ਸ਼ੇਖੂਪੁਰ ਵਿਚ ਸਥਿਤ ਮਾਤਾ ਭੱਦਰਕਾਲੀ ਦਾ ਮੰਦਰ ਜੋ ਕਿ ਉੱਤਰੀ ਭਾਰਤ ਦੇ ਪਵਿੱਤਰ ਤੇ ਇਤਿਹਾਸਕ ਸਥਾਨਾਂ ਵਿਚ ਗਿਣਿਆ ਜਾਂਦਾ ਹੈ, ਸ਼ਰਧਾਲੂਆਂ ਦੀ ਆਸਥਾ ਦਾ ਮੁੱਖ ਕੇਂਦਰ ਹੈ। ਇਸ ਮੌਕੇ ਸਾਹਿਲ ਪੁਰੀ ਵੀ ਮੌਜੂਦ ਸੀ।