ਸ਼ਤਾਬਗੜ੍ਹ ’ਚ ਸ਼ਹੀਦੀ ਜੋੜ ਮੇਲਾ ਸੰਪਨ
ਸ਼ਤਾਬਗੜ੍ਹ ’ਚ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਜੋੜ ਮੇਲਾ ਸੰਪਨ
Publish Date: Mon, 11 May 2026 10:39 PM (IST)
Updated Date: Mon, 11 May 2026 10:42 PM (IST)

ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਕੀਤੀ ਸ਼ਿਰਕਤ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਨ ਸ਼ਹੀਦ ਤੇ ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼ਤਾਬਗੜ੍ਹ ਵਿਖੇ ਮਨਾਏ ਗਏ ਸ਼ਹੀਦੀ ਜੋੜ ਮੇਲੇ ‘ਸਤਾਈਏ’ ਨੂੰ ਸਮਰਪਿਤ ਸਲਾਨਾ ਸਮਾਗਮ ਸੰਪੰਨ ਹੋ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲਾਂ ’ਚ ਸਜਾਏ ਦੀਵਾਨਾਂ ’ਚ ਪ੍ਰਸਿੱਧ ਕੀਰਤਨੀ ਜਥੇ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ, ਪੰਥ ਦੇ ਮਹਾਨ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ, ਢਾਡੀ ਪ੍ਰਚਾਰਕ ਭਾਈ ਰਣਜੀਤ ਸਿੰਘ ਜੰਡਿਆਲਾ ਵਾਲਿਆਂ ਦੇ ਢਾਡੀ ਜਥੇ, ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਸ਼ਤਾਬਗੜ੍ਹ, ਭਾਈ ਮਨਪ੍ਰੀਤ ਸਿੰਘ ਫਰੀਦ ਸਰਾਏ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਗੁਰਦੇਵ ਸਿੰਘ ਖਾਨਪੁਰੀ ਸਮੇਤ ਹੋਰ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗੁ. ਸਾਹਿਬ ਦੀ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਸੰਧਾ, ਬਲਵਿੰਦਰ ਸਿੰਘ ਸੰਧਾ, ਅਮਰੀਕ ਸਿੰਘ ਢੋਟ, ਨੰਬਰਦਾਰ ਸੁਖਦੇਵ ਸਿੰਘ ਮਹਿਰੋਕ, ਤਰਲੋਕ ਸਿੰਘ ਮਹਿਰੋਕ, ਮਹਿੰਦਰਪਾਲ ਸਿੰਘ ਸਾਬੀ ਮਹਿਰੋਕ, ਹਰਜਿੰਦਰ ਸਿੰਘ ਸੰਧਾ ਸਮੇਤ ਹੋਰ ਪ੍ਰਬੰਧਕਾਂ ਨੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਗ੍ਰੰਥੀ, ਭਾਈ ਰਣਜੀਤ ਸਿੰਘ ਗ੍ਰੰਥੀ, ਸਮੂਹ ਜਥਿਆਂ ਸਮੇਤ ਸਮਾਗਮ ਦੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਗੁ. ਪ੍ਰਧਾਨ ਸ਼ਿੰਗਾਰਾ ਸਿੰਘ ਧੰਜੂ, ਸਰਪੰਚ ਬਲਕਾਰ ਸਿੰਘ ਗਿੱਲ, ਐੱਸਡੀਓ ਪ੍ਰਤਾਪ ਸਿੰਘ ਮੋਮੀ, ਸਾ. ਸਰਪੰਚ ਬਰਿੰਦਰ ਸਿੰਘ ਮੋਮੀ, ਮਾ. ਅਜੀਤ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ ਚੰਦੀ, ਚੈਂਚਲ ਸਿੰਘ ਸਭਰਵਾਲ, ਕਸ਼ਮੀਰ ਸਿੰਘ ਲਾਡੀ, ਕਸ਼ਮੀਰ ਸਿੰਘ ਚੰਦੀ, ਪੰਚ ਬਲਦੇਵ ਸਿੰਘ ਸੰਧਾ, ਪੰਚ ਅਵਤਾਰ ਸਿੰਘ ਮਹਿਰੋਕ, ਸਰਬਜੀਤ ਸਿੰਘ ਧੰਜੂ ਪੰਚ ਆਗੂ, ਸਾ. ਸਰਪੰਚ ਪਿਆਰਾ, ਸਾ. ਸਰਪੰਚ ਹਰਬੀਰ ਸਿੰਘ, ਸਵਰਨ ਸਿੰਘ ਢੋਟ, ਜਰਨੈਲ ਸਿੰਘ ਢੋਟ, ਗੁਰਦੇਵ ਸਿੰਘ ਢੋਟ, ਕਸ਼ਮੀਰ ਸਿੰਘ ਜੋਤੀ, ਬਲਕਾਰ ਸਿੰਘ ਧੰਜੂ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਇੰਸਪੈਕਟਰ ਬਲਦੇਵ ਸਿੰਘ, ਬਿੱਕਰ ਸਿੰਘ ਮਹਿਰੋਕ, ਜਸਪਾਲ ਸਿੰਘ, ਜਗਤਾਰ ਸਿੰਘ ਸੋਨੀ ਟੈਂਟ, ਕੰਵਲਜੀਤ ਸਿੰਘ ਸੋਢੀ, ਪਰਮਜੀਤ ਸਿੰਘ, ਸਰਬਣ ਸਿੰਘ ਸੰਧਾ, ਮੁਖਤਿਆਰ ਸਿੰਘ, ਗੱਜਣ ਸਿੰਘ, ਬਲਵਿੰਦਰ ਸਿੰਘ, ਰਾਜਵੰਤ ਸਿੰਘ, ਸੁਖਜਿੰਦਰ ਸਿੰਘ ਸੰਧਾ, ਮਨਜੀਤ ਸਿੰਘ ਸੰਧਾ; ਕੁਲਵਿੰਦਰ ਸਿੰਘ, ਤਰਲੋਚਨ ਸਿੰਘ, ਤਰਸੇਮ ਸਿੰਘ, ਸੰਤੋਖ ਸਿੰਘ, ਮਨਦੀਪ ਸਿੰਘ ਹੌਲਦਾਰ, ਫਕੀਰ ਸਿੰਘ ਚੌਂਕੀਦਾਰ, ਬਲਵਿੰਦਰ ਸਿੰਘ ਗਿੱਲ, ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਸੰਗਤਾਂ ਹਾਜ਼ਰ ਸਨ।