ਸਾਂਝਾ ਅਧਿਆਪਕ ਫਰੰਟ ਯੂਨੀਅਨ ਨੇ ਭੁਲੱਥ ’ਚ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ
ਸਾਂਝਾ ਅਧਿਆਪਕ ਫਰੰਟ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁਲੱਥ ਵਿੱਚ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ
Publish Date: Tue, 17 Mar 2026 09:21 PM (IST)
Updated Date: Tue, 17 Mar 2026 09:25 PM (IST)

ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ, ਟੈੱਟ ਦੀਆਂ ਬੇਲੋੜੀਆਂ ਸ਼ਰਤਾਂ ਖਤਮ ਕਰੇ : ਪ੍ਰਧਾਨ ਸਰਤਾਜ ਸਿੰਘ ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : ਸੂਬੇ ਅੰਦਰ ਮੌਜੂਦਾ ਭਗਵੰਤ ਮਾਨ ਸਰਕਾਰ ਜਦੋਂ ਚੋਣਾਂ ਦੌਰਾਨ ਅਧਿਆਪਕ ਵਰਗ ਨਾਲ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਤਾਂ ਕਿਹਾ ਸੀ ਕਿ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਮੁੱਦਾ ਉਠਾਇਆ ਜਾਵੇਗਾ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ, ਪਰ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਆਪਣੇ ਵਾਅਦੇ ਤੋਂ ਫਿਰ ਗਈ ਹੈ। ਇਹ ਪ੍ਰਗਟਾਵਾ ਸਰਤਾਜ ਸਿੰਘ, ਜ਼ਿਲ੍ਹਾ ਪ੍ਰਧਾਨ ਬੀਐੱਡ ਟੀਚਰ ਫਰੰਟ ਕਪੂਰਥਲਾ ਵੱਲੋਂ ਸਾਂਝਾ ਅਧਿਆਪਕ ਫਰੰਟ ਯੂਨੀਅਨ ਵੱਲੋਂ ਭੁਲੱਥ ਬੀਓ ਦਫਤਰ ਦੇ ਸਾਹਮਣੇ ਮੌਜੂਦਾ ਸਰਕਾਰ ਦਾ ਪੁਤਲਾ ਫੂਕਣ ਸਮੇਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਫਿਰ ਗਈ ਹੈ, ਜਿਸ ਕਰਕੇ ਅਧਿਆਪਕਾਂ ਦੇ ਸਾਂਝੇ ਫਰੰਟ ਵੱਲੋਂ ਪੂਰੇ ਪੰਜਾਬ ਅੰਦਰ ਤਹਿਸੀਲ ਪੱਧਰ ’ਤੇ ਪੁਤਲੇ ਫੂਕੇ ਜਾ ਰਹੇ ਹਨ। ਯੂਨੀਅਨ ਵੱਲੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਟੈੱਟ ਦੀਆਂ ਬੇਲੋੜੀਆਂ ਸ਼ਰਤਾਂ ਖਤਮ ਕਰੇ, ਕਿਉਂਕਿ ਜਦੋਂ ਟੀਚਰ ਸਰਵਿਸ ਵਿਚ ਆਏ ਸਨ ਤਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਆਏ ਸਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਤੇ ਪੁਰਾਣੇ ਡੀਏ ਜੋ ਪੈਂਡਿੰਗ ਪਏ ਹਨ, ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਸਮੇਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਰਾਜਵਿੰਦਰ ਸਿੰਘ, ਗੁਰਦੇਵ ਸਿੰਘ, ਜਬਰ ਜੰਗ ਸਿੰਘ, ਸੁਰਿੰਦਰ ਸਿੰਘ, ਰੋਸ਼ਨ ਲਾਲ, ਐੱਮਪੀ ਸਿੰਘ, ਜਤਿੰਦਰ ਕਾਲੀਆ, ਪਵਨ ਕੁਮਾਰ, ਦਲਜੀਤ ਸਿੰਘ, ਮੇਜਰ ਸਿੰਘ, ਬਲਜੀਤ ਸਿੰਘ, ਦੀਪਕ ਬਜਾਜ, ਲਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਧਿਆਨ ਸਿੰਘ, ਬਲਦੇਵ ਸਿੰਘ, ਆਰ ਕਾਲੀਆ, ਠਾਕੁਰ ਸਿੰਘ, ਦਵਿੰਦਰ ਭੱਟੀ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਸੰਧਿਆ, ਕਿਰਨ, ਨਵਰੋਜ, ਵਨੀਤਾ ਨਾਹਰ, ਈਸ਼ਾ, ਹਰਪ੍ਰੀਤ ਕੌਰ, ਜਾਰਜ ਮਸੀਹ, ਲੈਕਚਰਾਰ ਚਰਨਜੀਤ ਸਿੰਘ, ਅਨੁਰਾਧਿਕਾ, ਮਨਪ੍ਰੀਤ, ਮਨਜੀਤ ਕਾਲੂਵਾਹਰ, ਐੱਮਪੀ ਸਿੰਘ ਤੇ ਹੋਰ ਹਾਜ਼ਰ ਸਨ।