ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਨੇ ਬੁੱਧ ਪੂਰਨਿਮਾ ਮਨਾਈ
ਬੁੱਧ ਪੂਰਨਿਮਾ ਦਾ ਪਵਿੱਤਰ ਦਿਵਸ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਰਹਿਨੁਮਾਈ 'ਚ ਮਨਾਇਆ
Publish Date: Sun, 03 May 2026 07:11 PM (IST)
Updated Date: Sun, 03 May 2026 07:14 PM (IST)

ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਰਹਿਨੁਮਾਈ ਚ ਮਨਾਇਆ ਪਵਿੱਤਰ ਦਿਹਾੜਾ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਵੱਲੋਂ ਬੁੱਧ ਪੂਰਨਿਮਾ (ਬੁੱਧ ਜੈਅੰਤੀ) ਦਾ ਪਵਿੱਤਰ ਦਿਹਾੜਾ ਡਾ. ਅੰਬੇਡਕਰ ਬੁਧਿੱਸਟ ਰਿਸੋਰਸ ਸੈਂਟਰ ਸੂੰਢ ਵਿਖੇ ਕਮੇਟੀ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭੰਤੇ ਵਿਨੈ ਥੈਰੋ ਜੀ ਤੇ ਭੰਤੇ ਕੀਰਤ ਰਤਨ ਮਹਾਂ ਥੈਰੋ ਜੀ ਨੇ ਤ੍ਰੀਸ਼ਣ ਪੰਚਸ਼ੀਲ ਨਾਲ ਕੀਤੀ ਤੇ ਧੰਮ ਪ੍ਰਵਚਨ ਕੀਤੇ। ਸਮਾਗਮ ਵਿਚ ਮੁੱਖ ਮਹਿਮਾਨ ਮਹਿਮਾਨ ਵਜੋਂ ਚੌਧਰੀ ਮੋਹਨ ਲਾਲ ਬੰਗਾ ਤੇ ਸੋਢੀ ਰਾਮ ਝੱਲੀ ਸ਼ਾਮਲ ਹੋਏ। ਚੌਧਰੀ ਮੋਹਨ ਲਾਲ ਬੰਗਾ ਤੇ ਸੋਢੀ ਰਾਮ ਝੱਲੀ ਨੇ ਆਪਣੇ ਸੰਬੋਧਨ ਚ ਬੁੱਧ ਪੂਰਨਿਮਾ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਤਥਾਗਤ ਬੁੱਧ ਜੀ ਦੇ ਦਰਸਾਏ ਮਾਰਗ ਤੇ ਚੱਲਦਿਆ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਗੁਰਦਿਆਲ ਬੋਧ ਨੇ ਬੁੱਧ ਪੂਰਨਿਮਾ ਦੀ ਵਧਾਈ ਦਿੰਦਿਆ ਕਿਹਾ ਕਿ ਬੁੱਧ ਧੰਮ ਜਾਤਪਾਤ ਰਹਿਤ ਸਮਾਜ ਦਾ ਨਿਰਮਾਣ ਕਰਦਾ ਤੇ ਪਾਖੰਡਵਾਦ ਤੋਂ ਸਾਨੂੰ ਬਚਾਉਦਾ ਹੈ। ਬੋਧ ਨੇ ਕਿਹਾ ਕਿ ਬੁੱਧ ਧਰਮ ਨੂੰ ਆਪਣੇ ਜੀਵਨ ਵਿਚ ਅਪਨਾ ਕੇ ਸੁਖਮਈ ਜੀਵਨ ਬਤੀਤ ਕਰ ਸਕਦੇ ਹਾਂ। ਇਸ ਮੌਕੇ ਮੱਖਣ ਚੌਹਾਨ ਨੇ ਕਿਹਾ ਵਿਸਾਖ ਦੀ ਪੁੰਨਿਆ ਦਾ ਬੁੱਧ ਧੰਮ ਵਿਚ ਬਹੁਤ ਮਹੱਤਵ ਹੈ ਕਿਉਂਕਿ ਤਥਾਗਤ ਬੁੱਧ ਦਾ ਜਨਮ, ਤਥਾਗਤ ਨੂੰ ਗਿਆਨ ਦੀ ਪ੍ਰਾਪਤੀ ਤੇ ਪ੍ਰੀ ਨਿਰਵਾਣ ਨੂੰ ਪ੍ਰਾਪਤ ਹੋਣਾ ਇਹ ਤਿੰਨੇ ਘਟਨਾਵਾਂ ਵਿਸਾਖ ਦੀ ਪੁੰਨਿਆਂ ਨੂੰ ਵਾਪਰੀਆਂ ਹਨ। ਇਸ ਮੌਕੇ ਗਾਇਕ ਹਰਮੇਸ਼ ਗਵਾਹਰ ਨੇ ਆਪਣੇ ਗੀਤਾਂ ਰਾਹੀਂ ਤਥਾਗਤ ਬੁੱਧ ਦੇ ਜੀਵਨ ਤੇ ਚਾਨਣਾ ਪਾਇਆ ਤੇ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੂੰਢ ਦੇ ਵਿਦਿਅਰਥੀਆਂ ਨੇ ਕਵਿਤਾਵਾਂ, ਗੀਤ ਤੇ ਕੋਰੀਓਗ੍ਰਾਫੀ ਰਾਹੀਂ ਤਥਾਗਤ ਬੁੱਧ ਤੇ ਬਾਬਾ ਸਾਹਿਬ ਅੰਬੇਡਕਰ ਜੀ ਜੀਵਨ ਤੇ ਸੰਘਰਸ਼ ਤੇ ਚਾਨਣਾ ਪਾਇਆ। ਇਸ ਮੌਕੇ ਰਮੇਸ਼ ਕੁਮਾਰ ਮੰਗੀ ਧੰਮਾ ਵਿੰਗ ਇੰਚਾਰਜ, ਬਲਵਿੰਦਰ ਢੰਡਾ ਆਸਟਰੀਆ, ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ, ਵਾਈਸ ਪ੍ਰਿੰਸੀਪਲ ਅੰਜਲੀ, ਮਨਜੋਤ ਲੌਂਗੀਆ, ਬਸਪਾ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ, ਰਮੇਸ਼ ਕੌਲ ਬਸਪਾ ਆਗੂ, ਚੇਅਰਮੈਨ ਰਜਿੰਦਰ ਘੇੜਾ, ਲੇਖਰਾਜ ਜਮਾਲਪੁਰ ਇੰਚਾਰਜ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ, ਹਰਬਲਾਸ ਬਸਰਾ ਉੱਪ ਪ੍ਰਧਾਨ, ਤਰਸੇਮ ਲਾਲ ਦੁੱਗ,ਅਮਰ ਚੰਦ ਅਟਾਰੀ, ਧਰਮਿੰਦਰ ਭੁੱਲਾਰਾਈ ਸੀਨੀਅਰ ਆਗੂ, ਮਨੀਸ਼ ਮਹਿਮੀ, ਮਨੀ ਅੰਬੇਡਕਰ, ਧਰਮਵੀਰ ਬੋਧ, ਐਡਵੋਕੇਟ ਪੀਕੇ ਸਰੋਆ, ਐਡਵੋਕੇਟ ਬਲਦੇਵ ਸਿੰਘ, ਐਡਵੋਕੇਟ ਸਨੀ ਦੇਵ, ਐਡਵੋਕੇਟ ਚੋਧਰੀ ਗੁਰਦੇਵ, ਐਡਵੋਕੇਟ ਮਨਜੀਤ ਫਰਾਲਾ, ਐਡਵੋਕੇਟ ਆਰ.ਡੀ.ਰੱਤੇਵਾਲ, ਨਿਤਿਨ ਥਾਬਲਕੇ, ਨਰਿੰਦਰ ਬਿੱਲਾ ਸਾਬਕਾ ਸਰਪੰਚ, ਬਲਵਿੰਦਰ ਬੋਧ, ਸਰਪੰਚ ਕਮਲਜੀਤ ਮਾਹੀ, ਸੁਰਿੰਦਰ ਪਾਲ ਹੀਰਾ, ਅਮਨਦੀਪ ਕੌਂਸਲਰ ਫਗਵਾੜਾ, ਬੀਕੇ ਰੱਤੂ, ਲਖਵੀਰ ਬੰਗੜ੍ਹ, ਸੋਨੀਆ ਮੱਲ, ਪ੍ਰਕਾਸ਼ ਫਰਾਲਾ, ਇੰਜ. ਜਸਵੀਰ ਮੋਰੋ, ਰੂਪ ਲਾਲ ਹੈਡਮਾਸਟਰ, ਚਰਨਜੀਤ ਬਸਰਾ ਬੈਂਕ ਮੈਨੇਜਰ, ਜੀਤ ਰਾਮ, ਵਿਜੇ ਗੁਣਾਚੌਰ, ਗਗਨਦੀਪ ਕੌਰ, ਅੰਸ਼ੁਮਨ ਬਸਰਾ, ਪਰਮਜੀਤ ਸੂੰਢ, ਰਮੇਸ਼ ਸੂੰਢ ਤੋਂ ਇਲਾਵਾ ਹੋਰ ਵੀ ਧੰਮ ਉਪਾਸ਼ਕ ਹਾਜ਼ਰ ਸਨ। ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਦੇ ਪੰਜਵੀਂ ਤੇ ਅੱਠਵੀਂ ਕਲਾਸ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।