ਫ਼ੂਡ ਸੇਫਟੀ ਟੀਮ ਨੇ 10 ਸੈਂਪਲ ਭਰੇ
ਫ਼ੂਡ ਸੇਫਟੀ ਟੀਮ ਨੇ 10 ਸੈਂਪਲ ਭਰੇ
Publish Date: Thu, 14 May 2026 08:20 PM (IST)
Updated Date: Thu, 14 May 2026 08:21 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਮੂਹ ਪੰਜਾਬ ਵਾਸੀਆਂ ਨੂੰ ਮਿਲਾਵਟ ਰਿਹਾ ਤੇ ਸ਼ੁੱਧ ਦੁੱਧ ਪੀਣ ਵਾਸਤੇ ਮੁਹੱਈਆ ਹੋ ਸਕੇ, ਇਸ ਉਦੇਸ਼ ਨਾਲ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਤੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੀਆਂ ਹਦਾਇਤਾਂ ਅਨੁਸਾਰ ਫੂਡ ਸੇਫਟੀ ਵਿੰਗ ਕਪੂਰਥਲਾ ਦੀ ਟੀਮ ਵੱਲੋਂ ਸਪੈਸ਼ਲ ਮੁਹਿੰਮ ਚਲਾਉਂਦੇ ਹੋਏ ਸਵੇਰ ਤੋਂ ਹੀ ਨਾਕੇ ਲਗਾ ਕੇ ਵੱਖ-ਵੱਖ ਥਾਵਾਂ (ਬਾਬਾ ਗਲੀਆਂ, ਹੁਸ਼ਿਆਰਪੁਰ ਰੋਡ ਫਗਵਾੜਾ, ਢਿਲਵਾਂ ਅਤੇ ਹਮੀਰਾ ਫੈਕਟਰੀ ਦੇ ਨਜ਼ਦੀਕ) ਤੋਂ ਸੈਂਪਲ ਭਰੇ ਗਏ। ਫ਼ੂਡ ਸੇਫਟੀ ਟੀਮ ਵੱਲੋਂ ਪਨੀਰ ਤੇ ਦੁੱਧ ਸਮੇਤ 10 ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਸਟੇਟ ਫੂਡ ਲੈਬੋਰਟਰੀ ਖਰੜ ਵਿਖੇ ਜਾਂਚ ਲਈ ਭੇਜ ਦਿੱਤਾ ਗਿਆ। ਫ਼ੂਡ ਸੇਫਟੀ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸੇ ਵੀ ਸੈਂਪਲ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਪਾਈ ਗਈ ਤਾਂ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਮਿਲਾਵਟਖੋਰਾਂ ਖਿਲਾਫ ਅਜਿਹੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਇਸ ਮੌਕੇ ਐੱਫਐੱਸਓ ਮਹਿਕ ਸੈਣੀ, ਐੱਫ਼ਐੱਸਓ ਅਭਿਨਵ ਕੁਮਾਰ ਵੀ ਹਾਜ਼ਰ ਸਨ।