ਪੀਰ ਬਾਬਾ ਸਮੰਗਲ ਵਲੀ ਤੇ ਗੰਡੇ ਸ਼ਾਹ ਦਾ ਮੇਲਾ 12 ਨੂੰ
ਪੀਰ ਬਾਬਾ ਸਮੰਗਲ ਵਲੀ ਅਤੇ ਗੰਡੇ ਸ਼ਾਹ ਦਾ ਮੇਲਾ 12 ਨੂੰ
Publish Date: Mon, 09 Mar 2026 08:22 PM (IST)
Updated Date: Mon, 09 Mar 2026 08:24 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੀਰ ਬਾਬਾ ਸਮੰਗਲ ਵਲੀ ਤੇ ਗੰਡੇ ਸ਼ਾਹ ਦਾ ਸਲਾਨਾ ਮੇਲਾ 12 ਮਾਰਚ ਦਿਨ ਵੀਰਵਾਰ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਿਵ ਮੰਦਰ ਆਰੀਆ ਸਮਾਜ ਚੌਂਕ ਸੁਲਤਾਨਪੁਰ ਲੋਧੀ ਅੰਦਰ ਸਥਿਤ ਦਰਗਾਹ ਵਿਚ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਲਵਿੰਦਰ ਕੌਰ, ਸੁਖਜੀਤ ਡੋਗਰਾ ਤੇ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਬਾਬਾ ਗੰਡੇ ਸ਼ਾਹ ਤੇ ਸਮੰਗਲ ਵਲੀ ਦਾ ਮੇਲਾ ਵੀਰਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ 1 ਵਜੇ ਅਤੁੱਟ ਲੰਗਰ ਸੰਗਤ ਲਈ ਵਰਤਾਇਆ ਜਾਵੇਗਾ। ਸ਼ਾਮ ਨੂੰ 7 ਵਜੇ ਕੇਕ ਦੀ ਰਸਮ ਅਦਾ ਕੀਤੀ ਜਾਵੇਗੀ। ਸੰਗਤਾਂ ਨੂੰ ਬੇਨਤੀ ਕੀਤੀ ਕਿ ਮੇਲੇ ਵਿਚ ਵੱਧ ਤੋਂ ਵੱਧ ਪਹੁੰਚੋ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਸ ਮੌਕੇ ਪ੍ਰਧਾਨ ਸ਼ਿਵ ਮੰਦਰ ਨੀਲਮ ਦੀਵਾਨ, ਰਾਣੀ, ਸੁਖਜੀਤ ਡੋਗਰਾ, ਪੰਡਿਤ ਅਲੋਕਨਾਥ ਤਿਵਾੜੀ, ਸੰਨੀ ਨਾਥ, ਓਮ ਪ੍ਰਕਾਸ਼ ਵੱਧਵਾ, ਪੁਨੀਤ ਵਧਵਾ, ਵੇਦ ਪ੍ਰਕਾਸ਼ ਵਧਵਾ, ਪ੍ਰੋ. ਬਲਦੇਵ ਰਾਜ ਵਧਵਾ, ਜਗਤਾਰ ਵਧਵਾ, ਅਮਿਤ ਅਰੋੜਾ, ਸੁਰਿੰਦਰ ਮਦਾਨ, ਅਸ਼ੋਕ ਗੁਗਲਾਨੀ, ਵਿਨੋਦ ਮਦਾਨ, ਰਕੇਸ਼ ਮਦਾਨ, ਤਾਰੀ ਫਰੂਟ ਵਾਲੇ, ਦਰਸ਼ਨ ਸਿੰਘ, ਬੱਬੂ ਸੇਵਾਦਾਰ, ਸਾਕਸ਼ੀ ਸੀਮਾ, ਜਸ਼ਨ ਆਦਿ ਹਾਜ਼ਰ ਸਨ।