ਬੀਬੀ ਜਗੀਰ ਕੌਰ ਨੇ ਇੰਸ. ਸੰਧੂ ਦੇ ਪਰਿਵਾਰ ਨਾਲ ਦੁੱਖ ਵੰਡਾਇਆ
ਨਾ ਪੂਰਾ ਹੋਣ ਵਾਲਾ ਘਾਟਾ ਪਿਆ : ਬੀਬੀ ਜਗੀਰ ਕੌਰ
Publish Date: Sat, 16 May 2026 08:00 PM (IST)
Updated Date: Sat, 16 May 2026 08:00 PM (IST)

ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਇਥੋਂ ਥੋੜੀ ਦੂਰ ਪਿੰਡ ਮਾਨਾ ਤਲਵੰਡੀ ਵਿਖੇ ਬੀਤੇ ਦਿਨੀਂ ਠੀਕ ਤੜਕੇ 4 ਵਜੇ ਦੇ ਕਰੀਬ ਸੇਵਾਮੁਕਤ ਸਬ-ਇੰਸਪੈਕਟਰ ਕਸ਼ਮੀਰ ਸਿੰਘ ਸੰਧੂ ਦੀ ਅਚਾਨਕ ਮੌਤ ਹੋ ਗਈ। ਜਿਵੇਂ ਹੀ ਪਿੰਡ ਵਿਚ ਰਿਸ਼ਤੇਦਾਰ ਆਦਿ ਨੂੰ ਪਤਾ ਲੱਗਾ ਸਾਰੇ ਹੀ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਗਏ, ਠੀਕ 2 ਵਜੇ ਦੇ ਕਰੀਬ ਕਸ਼ਮੀਰ ਸਿੰਘ ਸੰਧੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਪਾਠ ਹੋਣ ਉਪਰੰਤ ਰੋਂਦੀ ਘਰ ਲਿਆਂਦੀ ਗਈ ਉਨ੍ਹਾਂ ਦੀ ਧਰਮ ਪਤਨੀ ਸੁਰਜੀਤ ਕੌਰ ਜੋ ਬਿਲਕੁਲ ਤੰਦਰੁਸਤ ਸਨ, ਦੀ ਵੀ ਤਕਰੀਬਨ ਚਾਰ ਵਜੇ ਮੌਤ ਹੋ ਗਈ। ਇਹੋ ਜਿਹੀ ਮੌਤ ਸਾਧੂ, ਸੰਤ, ਮਹਾਤਮਾ ਨੂੰ ਆਉਂਦੀ ਹੈ, ਜਾਣਾ ਸਭ ਨੇ ਹੈ ਪਰ ਸਮੇਂ ਨਾਲ ਜਾਣਾ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਜਾਣਾ ਵੱਡੀ ਗੱਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਸ਼ਮੀਰ ਸਿੰਘ ਸੰਧੂ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕਸ਼ਮੀਰ ਸਿੰਘ ਸੰਧੂ ਦੇ ਪਰਿਵਾਰ ਨਾਲ ਮੇਰੀ ਪਰਿਵਾਰਕ ਸਾਂਝ ਹੈ। ਕਸ਼ਮੀਰ ਸਿੰਘ ਸੰਧੂ ਬਹੁਤ ਨਿੱਘੇ ਸੁਭਾਅ ਦੇ ਮਾਲਕਸਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਦੋਹਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ। ਸੰਧੂ ਪਰਿਵਾਰ ਨਾਲ ਬੀਬੀ ਜੀ ਦੀ ਬਹੁਤ ਨੇੜਤਾ ਹੈ। ਇਸ ਸਮੇਂ ਕਸ਼ਮੀਰ ਸਿੰਘ ਸੰਧੂ ਤੇ ਮਾਤਾ ਸੁਰਜੀਤ ਕੌਰ ਦੇ ਬੇਟੇ ਗੁਰਵਿੰਦਰ ਸਿੰਘ ਸੰਧੂ, ਨੂੰਹ ਕੁਲਦੀਪ ਕੌਰ ਸੰਧੂ, ਬੇਟੀਆਂ ਰਜਵੰਤ ਕੌਰ ਤੇ ਬਲਜਿੰਦਰ ਕੌਰ, ਉਨ੍ਹਾਂ ਦਾ ਛੋਟਾ ਭਰਾ ਰਾਜਵੀਰ ਸਿੰਘ ਸੰਧੂ, ਜਰਨੈਲ ਸਿੰਘ ਸੰਧੂ, ਜਸਪਾਲ ਸਿੰਘ ਸ਼ੌਕਰ, ਸੁੱਚਾ ਸਿੰਘ ਸੰਧੂ ਆਦਿ ਮੌਕੇ ਮੌਜੂਦ ਸਨ।