ਸਰਬੱਤ ਸਿੰਘ ਕੰਗ, ਬੇਗੋਵਾਲ : ਸਰਕਾਰੀ ਹਸਪਤਾਲਾਂ ਵਿਚ ਨਸ਼ਾ ਛੁਡਾਉਣ ਦੀ ਆੜ ਵਿਚ ਗੋਰਖਧੰਦਾ ਚੱਲ ਰਿਹਾ ਹੈ। ਸਰਕਾਰ ਵੱਲੋਂ ਸਰਬੱਤ ਸਿੰਘ ਕੰਗ, ਬੇਗੋਵਾਲ : ਸਰਕਾਰੀ ਹਸਪਤਾਲਾਂ ਵਿਚ ਨਸ਼ਾ ਛੁਡਾਉਣ ਦੀ ਆੜ ਵਿਚ ਗੋਰਖਧੰਦਾ ਚੱਲ ਰਿਹਾ ਹੈ। ਸਰਕਾਰ ਵੱਲੋਂ

ਸਰਬੱਤ ਸਿੰਘ ਕੰਗ, ਬੇਗੋਵਾਲ : ਸਰਕਾਰੀ ਹਸਪਤਾਲਾਂ ਵਿਚ ਨਸ਼ਾ ਛੁਡਾਉਣ ਦੀ ਆੜ ਵਿਚ ਗੋਰਖਧੰਦਾ ਚੱਲ ਰਿਹਾ ਹੈ। ਸਰਕਾਰ ਵੱਲੋਂ ਨਸ਼ਾ ਛੱਡਣ ਲਈ ਮੁਫ਼ਤ ਵਿਚ ਦਿੱਤੀ ਜਾਣ ਵਾਲੀ ਦਵਾਈ ਮੋਟੀ ਵਸੂਲੀ 'ਤੇ ਦਿੱਤੀ ਜਾ ਰਹੀ ਹੈ। ਇਸ ਵੇਲੇ ਸਰਕਾਰੀ ਤੌਰ 'ਤੇ ਜ਼ਿਲ੍ਹਾ ਪੱਧਰ 'ਤੇ ਕਪੂਰਥਲਾ ਤੇ ਭੁਲੱਥ ਦੇ ਸਬ ਡਵੀਜ਼ਨ ਹਸਪਤਾਲ ਵਿਚ ਨਸ਼ਾ ਛੁਡਾਊ ਸੈੱਲ ਬਣੇ ਹੋਏ ਹਨ। ਪਰੰਤੂ ਛੋਟੇ ਹਸਪਤਾਲਾਂ ਵਿਚ ਵੀ ਨਸ਼ਾ ਛਡਾਊ ਦਵਾਈ ਮਿਲ ਜਾਂਦੀ ਹੈ। ਪਰੰਤੂ ਇਹ ਦਵਾਈ ਨਸ਼ਾ ਛੱਡਣ ਵਾਲਿਆਂ ਨੂੰ ਮੁਫ਼ਤ ਨਹੀਂ ਮਿਲਦੀ ਹੈ। ਇਸ ਵਿਚ ਕੋਈ ਰਿਆਇਤ ਨਹੀਂ ਹੈ। ਹਸਪਤਾਲਾਂ ਵਿਚ ਅਮਲੀਆਂ ਨੂੰ ਨਸ਼ਾ ਛੱਡਣ ਲਈ ਨੌਰਫਿਨ ਦੀ ਗੋਲੀ ਦਿੱਤੀ ਜਾਂਦੀ ਹੈ। ਇਸ ਗੋਲੀ ਦੇ ਪੱਤੇ 'ਤੇ ਨਾਟਫੋਰ ਸੇਲ ਲਿਖਿਆ ਹੋਇਆ ਹੈ। ਪਰੰਤੂ ਬੜੇ ਗੁਪਤ ਤਰੀਕੇ ਨਾਲ ਇਹ ਪੱਤਾ 400 ਰੁਪਏ ਦਾ ਮਿਲਦਾ ਹੈ। ਬੀਤੇ ਦਿਨ ਇਕ ਭਰੋਸੇਯੋਗ ਵਿਅਕਤੀ ਰਾਹੀਂ ਇਕ ਸਰਕਾਰੀ ਹਸਪਤਾਲ ਤੋਂ ਇਹ ਪੱਤਾ 400 ਰੁਪਏ ਵਿਚ ਮੰਗਵਾਇਆ ਗਿਆ। 50 ਰੁਪਏ ਲੈ ਕੇ ਆਉਣ ਵਾਲੇ ਨੇ ਆਪਣਾ ਵੱਖਰਾ ਚਾਰਜ ਲਿਆ। ਹੁਣ ਗੱਲ ਇਹ ਹੈ ਕਿ ਅਕਸਰ ਚਰਚਾ ਹੁੰਦੀ ਹੈ ਕਿ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ। ਜੇ ਨਸ਼ਾ ਛੁਡਾਉਣ ਵਾਲੇ ਹੀ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਵੇਚ ਕੇ ਆਪਣਾ ਗੋਰਖਧੰਦਾ ਕਰਨਗੇ ਤਾਂ ਨਸ਼ੇ ਖਤਮ ਕਿਵੇਂ ਹੋਣਗੇ। ਅਸੀਂ ਕਿਸ 'ਤੇ ਭਰੋਸਾ ਕਰਾਂਗੇ। ਇਸ ਸਬੰਧੀ ਇਕ ਜਾਣਕਾਰ ਡਾਕਟਰ ਨੇ ਦੱਸਿਆ ਕਿ ਨੌਰਫਿਨ ਦੀ ਗੋਲੀ ਅਜਿਹੀ ਹੈ, ਜਿਹੜੀ ਇਕ ਵਾਰ ਨਸ਼ੇ ਤੋਂ ਟੁੱਟੇ ਹੋਏ ਵਿਅਕਤੀ ਨੂੰ ਨੌ ਬਰ ਨੌ ਕਰ ਦਿੰਦੀ ਹੈ। ਨਹੀਂ ਤਾਂ ਨਸ਼ਾ ਟੁੱਟਣ ਦੀ ਹਾਲਤ ਵਿਚ ਨਸ਼ੇੜੀ ਵਿਅਕਤੀ ਖਿੱਿਝਆ ਖਿੱਿਝਆ ਰਹਿੰਦਾ ਹੈ। ਵੈਸੇ ਨਸ਼ਾ ਛੁਡਾਉਣ ਲਈ ਇਹ ਗੋਲੀ ਅੱਧੀ ਖਾਣੀ ਬਣਦੀ ਹੈ। ਇਸ ਗੋਲੀ ਦੇ ਸੇਵਨ ਨਾਲ ਨਸ਼ੇ ਦੇ ਆਦੀ ਵਿਅਕਤੀ ਨੂੰ ਨੀਂਦ ਜਲਦੀ ਆ ਜਾਂਦੀ ਹੈ। ਇਸ ਸਬੰਧੀ ਐਂਟੀ ਕੁਰਪਸ਼ਨ ਐਸੋਸੀਏਸ਼ਨ ਬੋਗੋਵਾਲ ਦੇ ਆਗੂਆਂ ਦਲਜੀਤਮ ਸਿੰਘ ਮੰਡਾ, ਪ੍ਰਧਾਨ ਸੰਗਤ ਸਿੰਘ ਸੁਦਾਮਾ ਨੇ ਆਖਿਆ ਕਿ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦੀ ਰਾਖੀ ਕੌਣ ਕਰੇਗਾ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਸਮਾਜ ਦੇ ਦੁਸ਼ਮਣ ਅਜਿਹੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜੋ ਨਸ਼ਿਆਂ ਦੇ ਨਾਂ ਕਮਾਈ ਕਰ ਰਹੇ ਹਨ, ਸਮਾਜ ਦਾ ਸੋਸ਼ਣ ਕਰ ਰਹੇ ਹਨ।
-----
ਮਾਮਲੇ ਦੀ ਜਾਂਚ ਕਰ ਕੇ ਸਬੰਧਿਤ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ : ਐੱਸਐੱਮਓ
ਇਹ ਮਾਮਲਾ ਜਦੋਂ ਐੱਸਐੱਮਓ ਬੇਗੋਵਾਲ ਡਾ. ਕਿਰਨਪ੍ਰਰੀਤ ਕੌਰ ਸੇਖੋਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਇਹ ਮਾਮਲਾ ਪਹਿਲਾਂ ਉਨ੍ਹਾਂ ਦੇ ਕੰਨੀ ਪਿਆ ਸੀ। ਉਨ੍ਹਾਂ ਸਬੰਧਿਤ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਸੀ ਪੰ੍ਤੂ ਹੁਣ ਉਹ ਸੋਮਵਾਰ ਇਸ ਮਾਮਲੇ ਦੀ ਪੂਰੀ ਜਾਂਚ ਕਰ ਕੇ ਸਬੰਧਿਤ ਖ਼ਿਲਾਫ਼ ਕਾਰਵਾਈ ਹੋਵੇਗੀ।