ਬੀਏ ਭਾਗ ਤੀਜਾ ਨੂੰ ਦਿੱਤੀ ਵਿਦਾਇਗੀ ਪਾਰਟੀ
ਕਾਲਜ ਦੇ ਸੰਗੀਤ ਵਿਭਾਗ ਵੱਲੋਂ ਬੀ ਏ ਭਾਗ ਤੀਜਾ ਦੀ ਵਿਦਾਇਗੀ ਪਾਰਟੀ ਕੀਤੀ
Publish Date: Mon, 27 Apr 2026 10:07 PM (IST)
Updated Date: Mon, 27 Apr 2026 10:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਮੈਡਮ ਸਕਿੰਦਰ ਕੌਰ ਬਰਾੜ ਤੇ ਵਾਈਸ ਪ੍ਰਿੰਸੀਪਲ ਪ੍ਰਿੰਸੀਪਲ ਮੈਡਮ ਨਿਧੀ ਕਾਂਡਾ ਦੀ ਅਗਵਾਈ ਵਿਚ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਬੀਏ ਭਾਗ ਤੀਜਾ ਦੀ ਵਿਦਾਇਗੀ ਪਾਰਟੀ ਕੀਤੀ ਗਈ, ਜਿਸ ਵਿਚ ਸੰਗੀਤ ਵਿਭਾਗ ਦੇ ਮੈਡਮ ਜਸਪ੍ਰੀਤ ਕੌਰ ਵਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸੰਗੀਤ ਵਿਭਾਗ ਦੇ ਪੁਰਾਣੇ ਵਿਦਿਆਰਥੀ ਗੁਰਮੁੱਖ ਸਿੰਘ ਪੰਕਜ (ਸੰਧੂ ਚੱਠਾ ਵਾਲੇ) ਨੂੰ ਵਿਭਾਗ ਵੱਲੋਂ ਉਨ੍ਹਾਂ ਦੇ ਵਿਸ਼ੇਸ਼ ਸਹਿਯੋਗ ਲਈ ਸਨਮਾਨ ਚਿੰਨ੍ਹ ਦਿੱਤਾ ਗਿਆ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਨਿਧੀ ਕਾਂਡਾ ਨੇ ਵਿਦਿਆਰਥੀਆਂ ਨੂੰ ਅਗਲੇਰੇ ਸਫ਼ਰ ਲਈ ਪ੍ਰੇਰਿਆ ਤੇ ਮੁਬਾਰਕਬਾਦ ਦਿੱਤੀ।