ਮਾਤਾ ਗੁਰਬਖਸ਼ ਕੌਰ ਢਿੱਲੋਂ ਨਮਿਤ ਪਾਏ ਗਏ ਪਾਠ ਦੇ ਭੋਗ
ਮਾਤਾ ਗੁਰਬਖਸ਼ ਕੌਰ ਢਿੱਲੋਂ ਨਮਿਤ ਪਾਏ ਗਏ ਪਾਠ ਦੇ ਭੋਗ
Publish Date: Fri, 10 Apr 2026 07:10 PM (IST)
Updated Date: Fri, 10 Apr 2026 07:14 PM (IST)

- ਅੰਤਿਮ ਅਰਦਾਸ ਮੌਕੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਮਾਤਾ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਮਾਂ ਸ਼ਬਦ ਇੱਕ ਇਹੋ ਜਿਹਾ ਸ਼ਬਦ ਹੈ ਜੋ ਪਰਮਾਤਮਾ, ਵਾਹਿਗੁਰੂ ਜੀ ਦੇ ਨਾਮ ਤੋਂ ਵੀ ਪਹਿਲਾਂ ਲਿਆ ਜਾਂਦਾ ਹੈ। ਮਾਂ ਦੀ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ, ਕਿਉਂਕਿ ਮਾਂ ਦਾ ਕਰਜ਼ ਪੁੱਤਰ ਸਾਰੀ ਉਮਰ ਨਹੀਂ ਉਤਾਰ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਦਿਨੀਂ ਗੁਰੂ ਹਰਿ ਰਾਏ ਸਾਹਿਬ ਅਕੈਡਮੀ ਕਾਹਲਵਾਂ ਦੇ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ, ਇਲਾਕੇ ਦੇ ਨੌਜਵਾਨ ਉੱਘੇ ਸਮਾਜ ਸੇਵਾ ਤੇ ਪਿੰਡ ਕਾਹਲਵਾਂ ਦੇ ਨੰਬਰਦਾਰ ਨਿਰਮਲ ਸਿੰਘ ਢਿੱਲੋਂ ਦੇ ਤਾਈ ਮਾਤਾ ਗੁਰਬਖਸ਼ ਕੌਰ ਢਿੱਲੋਂ ਨਮਿਤ ਪਾਏ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ ਨੇ ਕਹੇ। ਇਸ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਕਾਹਲਵਾਂ ਵਿਖੇ ਸ੍ਰੀ ਅਖੰਡ ਪਾਠ ਦੇ ਪਾਠ ਦਾ ਭੋਗ ਪਾਇਆ ਗਿਆ, ਉਪਰੰਤ ਭਾਈ ਮੰਗਲ ਸਿੰਘ ਆਧੀ ਵਾਲੇ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਅਤੇ ਮਾਤਾ ਦੇ ਰੁਤਬੇ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਹਾਜ਼ਰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਮਾਤਾ ਦੇ ਮਾਰਗ ਦਰਸ਼ਨ ’ਤੇ ਚਲਦਿਆਂ ਉਨ੍ਹਾਂ ਦੇ ਬੇਟੇ ਨਿਰਮਲ ਸਿੰਘ ਢਿੱਲੋਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਟੇਜ ਦੀ ਕਾਰਵਾਈ ਸਰਕਾਰੀ ਹਾਈ ਸਕੂਲ ਕਾਹਲਵਾਂ ਦੇ ਮੁੱਖ ਅਧਿਆਪਕ ਮਾਸਟਰ ਚਰਨ ਦਾਸ ਬਲੱਗਣ ਵੱਲੋਂ ਬਾਖੂਬੀ ਚਲਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਭਾਰਤੀ ਜਨਤਾ ਪਾਰਟੀ ਸੁਲਤਾਨਪੁਰ ਲੋਧੀ ਦੇ ਇੰਚਾਰਜ ਰਾਕੇਸ਼ ਕੁਮਾਰ ਨੀਟੂ, ਭਾਜਪਾ ਆਗੂ ਜਗਦੱਤ ਸ਼ਰਮਾ ਕਪੂਰਥਲਾ, ਡਾ. ਰਾਕੇਸ਼ ਪੁਰੀ ਮੰਡਲ ਪ੍ਰਧਾਨ ਸੁਲਤਾਨਪੁਰ ਲੋਧੀ, ਬਾਬਾ ਬਲੋਰੀ ਨਾਥ ਪ੍ਰਧਾਨ ਸ਼ਿਵ ਮੰਦਿਰ ਚੌੜਾ ਖੂਹ, ਰੌਸ਼ਨ ਸੱਭਰਵਾਲ ਐੱਸਸੀ ਵਿੰਗ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ, ਬਾਬਾ ਗੁਰਮੇਜ ਸਿੰਘ ਜੀ ਬਿੱਲੀ ਵੜੈਚ, ਪੰਡਤ ਲਾਭ ਚੰਦ ਸ਼ਰਮਾ ਨੰਬਰਦਾਰ ਥਿੱਗਲੀ, ਪ੍ਰਿੰਸੀਪਲ ਪਰਮਿੰਦਰ ਕੌਰ, ਮਾਸਟਰ ਨਿਰਮਲ ਸਿੰਘ, ਨਗੇਸ਼ ਕੁਮਾਰ ਕਾਨੂੰਨਗੋ, ਹਰਦੀਪ ਸਿੰਘ ਕਾਨੂੰਗੋ, ਕਿਸਾਨ-ਮਜ਼ਦੂਰ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਸਤਨਾਮ ਸਿੰਘ ਸੋਢੀ ਖੈੜਾ, ਮਨਦੀਪ ਸਿੰਘ ਪਟਵਾਰੀ, ਕੁਲਦੀਪ ਸਿੰਘ ਬਲੱਗਣ, ਬੀਬੀ ਜਤਿੰਦਰ ਕੌਰ ਬਲੱਗਣ ਸਾਬਕਾ ਸਰਪੰਚ, ਬੀਬੀ ਦਰਸ਼ਨ ਕੌਰ ਸਾਬਕਾ ਪੰਚ, ਬੀਬੀ ਕੁਲਬੀਰ ਕੌਰ ਪੰਚ, ਪੂਨਮ ਪੰਚ, ਸੁਖਦੇਵ ਪੰਚ, ਬੀਬੀ ਪ੍ਰੀਤਮ ਕੌਰ ਸਾਬਕਾ ਪੰਚ, ਬੀਬੀ ਗੁਰਮੇਜ ਕੌਰ ਸਾਬਕਾ ਸਰਪੰਚ, ਮਲਕੀਤ ਸਿੰਘ ਸਾਬਕਾ ਪੰਚ, ਬੀਬੀ ਜਗੀਰ ਕੌਰ ਪੰਚ, ਮਾਸਟਰ ਅਸ਼ਵਨੀ ਕੁਮਾਰ, ਸੁਨੀਲ ਕੁਮਾਰ, ਮੈਡਮ ਨਿਧੀ ਸ਼ਰਮਾ, ਮੈਡਮ ਕੁਲਵਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸੋਗ ਸਮਾਗਮ ਵਿਚ ਸ਼ਿਰਕਤ ਕਰਕੇ ਮਾਤਾ ਗੁਰਬਖਸ਼ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੀਰ ਵਿਚ ਹੈੱਡ ਮਾਸਟਰ ਚਰਨਦਾਸ ਬਲੱਗਣ ਆਏ ਆਗੂਆਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ।