ਕਲਸ਼ ਯਾਤਰਾ ਨਾਲ ਹੋਇਆ ਸ਼੍ਰੀ ਰਾਮ ਕਥਾ ਦਾ ਸ਼ੁਭ ਆਰੰਭ
ਕਲਸ਼ ਯਾਤਰਾ ਦੇ ਨਾਲ ਹੋਇਆ ਸ਼੍ਰੀ ਰਾਮ ਕਥਾ ਦਾ ਸ਼ੁਭ ਆਰੰਭ।
Publish Date: Sat, 04 Apr 2026 10:19 PM (IST)
Updated Date: Sat, 04 Apr 2026 10:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲੱਡੂ ਗੋਪਾਲ ਸ਼੍ਰੀ ਭਾਗਵਤ ਸੇਵਾ ਸੰਘ ਫਗਵਾੜਾ ਵੱਲੋਂ ਸ਼੍ਰੀ ਰਾਮ ਕਥਾ ਦਾ ਸ਼ੁਭ ਆਰੰਭ ਕਲਸ਼ ਯਾਤਰਾ ਦੇ ਨਾਲ ਸਥਾਨਕ ਆਰਿਆ ਹਾਈ ਸਕੂਲ ਨਿੰਮਾ ਵਾਲਾ ਚੌਂਕ ਵਿਚ ਸ਼ੁਰੂ ਹੋ ਗਿਆ ਹੈ, ਜਿਸ ਵਿਚ ਪਰਮ ਪੂਜਨੀਕ ਸ਼੍ਰੀ ਸਦਗੁਰੂ ਦੇਵ ਭਗਵਾਨ ਸ਼੍ਰੀ ਰਵਿਨੰਦਨ ਸ਼ਾਸਤਰੀ ਜੀ ਵਰਿੰਦਾਵਨ ਵਾਲਿਆਂ ਦੁਆਰਾ ਫਗਵਾੜਾ ਦੇ ਸਾਰੇ ਭਗਵਤ ਰਸਿਕ ਵਰਿੰਦਾਂ ਨੂੰ ਅੱਜ ਤੋਂ 12 ਅਪ੍ਰੈਲ ਤੱਕ ਪਾਵਨ ਗਿਆਨ ਗੰਗਾ ਵਿਚ ਗੋਤਾ ਲਗਾਉਣ ਦਾ ਸੁਭਾਗ ਮਿਲਣ ਜਾ ਰਿਹਾ ਹੈ। ਕਲਸ਼ ਯਾਤਰਾ ਵਿਚ ਸੈਂਕੜੇ ਹੀ ਭਗਤ ਪ੍ਰੇਮੀ ਸੰਗਤਾਂ ਨੇ ਹਿੱਸਾ ਲਿਆ। ਕਲਸ਼ ਯਾਤਰਾ ਧੋਬੀ ਘਾਟ ਸ਼ਿਵ ਮੰਦਰ ਸਰਾਇ ਰੋਡ ਤੋਂ ਸ਼ੁਰੂ ਹੋ ਕੇ ਕਥਾ ਸਥਾਨ ’ਤੇ ਪਹੁੰਚੀ। ਉਪਰੰਤ ਪੂਜਨੀਕ ਸ਼੍ਰੀ ਰਵਿਨੰਦਨ ਸ਼ਾਸਤਰੀ ਜੀ ਵੱਲੋਂ ਰਾਮ ਕਥਾ ਦਾ ਆਰੰਭ ਕੀਤਾ ਗਿਆ। ਆਯੋਜਕ ਕਮੇਟੀ ਦੇ ਮੈਂਬਰ ਅਨੀਸ਼ ਕੁਮਾਰ ਵਰਮਾ ਨੇ ਸਾਰੇ ਧਰਮ ਪ੍ਰੇਮੀ ਸ਼ਰਧਾਲੂਆਂ ਨੂੰ ਇਸ ਪੁੰਨ ਦੇ ਕੰਮ ਵਿਚ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸੱਦਾ ਦਿੱਤਾ। ਇਸ ਮੌਕੇ ਲਵ ਭਨੋਟ, ਵਿਵੇਕ ਕੁਮਾਰ, ਸ਼ਿਵਮ ਕੁਮਾਰ, ਇੰਦਰਜੀਤ ਕਾਲੜਾ, ਪ੍ਰਮੋਦ ਜਲੋਟਾ, ਮੁਕੰਦਲਾਲ ਅਗਰਵਾਲ ਤੋਂ ਇਲਾਵਾ ਸੰਘ ਦੇ ਹੋਰ ਮੈਂਬਰ ਵੀ ਸ਼ਾਮਲ ਹੋਏ।