ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ’ਚ ਵਜ਼ੀਫਾ ਵੰਡਿਆ
ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸਲਾਨਾ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ ।
Publish Date: Thu, 09 Apr 2026 10:24 PM (IST)
Updated Date: Thu, 09 Apr 2026 10:26 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫ਼ਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਰੁਪਿੰਦਰ ਸਿੰਘ ਰੂਪੀ ਮੈਮੋਰੀਅਲ ਟਰੱਸਟ (ਰਜ਼ਿ) ਫਗਵਾੜਾ, ਸ. ਚਰਨਜੀਤ ਸਿੰਘ ਬਾਸੀ ਯਾਦਗਾਰੀ ਸਕਾਲਰਸ਼ਿਪ, ਸ. ਹਰਭਜਨ ਸਿੰਘ ਹੇਅਰ ਯਾਦਯਾਰੀ ਸਕਾਲਰਸ਼ਿਪ ਤੇ ਸ੍ਰੀ ਸੁਹਾਗਵੰਤੀ ਖੈਰਾਤੀ ਰਾਮ ਅਗਰਵਾਲ ਫਾਊਡੇਂਸ਼ਨ ਵੱਲੋਂ ਸਲਾਨਾ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ। ਸਵ. ਸ. ਰਜਿੰਦਰ ਸਿੰਘ ਬਸਰਾ ਜਿਨ੍ਹਾਂ ਨੇ ਆਪਣੇ ਸੁਪੱਤਰ ਰੁਪਿੰਦਰ ਸਿੰਘ ਰੂਪੀ ਦੀ ਯਾਦ ਵਿਚ ਉਪਰੋਕਤ ਟਰੱਸਟ ਦੀ ਸਥਾਪਨਾ ਕੀਤੀ ਸੀ। ਭਾਈ ਰੁਪਿੰਦਰ ਸਿੰਘ ਰੂਪੀ ਮੈਮੋਰੀਅਲ ਟਰੱਸਟ (ਰਜਿ.) ਫਗਵਾੜਾ ਤੇ ਸ. ਹਰਭਜਨ ਸਿੰਘ ਹੇਅਰ, ਸ. ਚਰਨਜੀਤ ਸਿੰਘ ਬਾਸੀ ਦੀ ਯਾਦ ਵਿਚ ਉਨ੍ਹਾਂ ਦਾ ਪਰਿਵਾਰ ਤੇ ਸੁਹਾਗਵੰਤੀ ਖੈਰਾਤੀ ਰਾਮ ਅਗਰਵਾਲ ਫਾਊਡੇਂਸ਼ਨ ਹਰ ਸਾਲ ਵਜ਼ੀਫੇ ਪ੍ਰਦਾਨ ਕਰਦਾ ਹੈ। ਸਮਾਗਮ ਦੌਰਾਨ 99 ਵਿਦਿਆਰਥੀਆਂ ਨੂੰ ਦੋ ਲੱਖ, ਤਰਤਾਲੀ ਹਜ਼ਾਰ ਦੇ ਵਜ਼ੀਫੇ ਦਿੱਤੇ ਗਏ। ਇਸ ਸਮਾਗਮ ’ਚ ਐੱਸਐੱਨ ਅਗਰਵਾਲ ਐਡਵੋਕੇਟ, ਸੁਖਵਿੰਦਰ ਸਿੰਘ ਹੇਅਰ, ਰਾਕੇਸ਼ ਕੁਮਾਰ ਬਾਂਸਲ ਹੁਰਾਂ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਬੰਧਕ ਕਮੇਟੀ ਤੇ ਸਮੂਹ ਸਟਾਫ਼ ਵੱਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਤੇ ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਹੁਰਾਂ ਨੇ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਥੀਆਂ ਨੂੰ ਆਪਣੀਆਂ ਸ਼ੁਭ-ਇੱਛਾਵਾਂ ਦਿੱਤੀਆਂ। ਕਾਲਜ ਤੇ ਟਰੱਸਟ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਮੁੱਖ-ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਤੇ ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਹੇਅਰ, ਰਾਕੇਸ਼ ਕੁਮਾਰ ਬਾਂਸਲ ਤੇ ਕਾਲਜ ਦਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦੇ ਨਾਲ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।