ਲਾਲਾਂ ਵਾਲੇ ਪੀਰ ਦਾ ਸਾਲਾਨਾ ਮੇਲਾ ਕਰਵਾਇਆ
ਨਡਾਲਾ ਵਿਖੇ ਲਾਲਾਂ ਵਾਲੇ ਪੀਰ ਬਾਬਾ ਦੇਦੇ ਸ਼ਾਹ ਇੱਛਾਧਾਰੀ ਦੀ ਦਰਗਾਹ ਿਢਲਵਾਂ ਰੋਡ ਸਤਸੰਗ ਘਰ ਨੇੜੇ ਸਲਾਨਾ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਬਾਬਾ ਜੀ ਦਰ ਤੇ ਹਾਜਰੀ ਆ ਭਰ ਕੇ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਾਏ ਤੇ ਅਸ਼ੀਰਵਾਦ ਲਿਆ
Publish Date: Tue, 01 Nov 2022 08:58 PM (IST)
Updated Date: Tue, 01 Nov 2022 08:58 PM (IST)
ਨਡਾਲਾ ਵਿਖੇ ਲਾਲਾਂ ਵਾਲੇ ਪੀਰ ਬਾਬਾ ਦੇਦੇ ਸ਼ਾਹ ਇੱਛਾਧਾਰੀ ਦੀ ਦਰਗਾਹ ਿਢਲਵਾਂ ਰੋਡ ਸਤਸੰਗ ਘਰ ਨੇੜੇ ਸਲਾਨਾ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਬਾਬਾ ਜੀ ਦਰ ਤੇ ਹਾਜਰੀ ਆ ਭਰ ਕੇ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਾਏ ਤੇ ਅਸ਼ੀਰਵਾਦ ਲਿਆ। ਇਸ ਮੌਕੇ ਝੰਡੇ ਦੀ ਰਦਮ ਤੋ ਬਾਅਦ ਮ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਆਪ ਦੇ ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਸਾਜਨ ਕਿਹਾ ਕਿ ਸਾਡੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਅਜਿਹੇ ਮੇਲੇ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ। ਇਸ ਮੌਕੇ ਦਰਗਾਹ ਦੇ ਮੁੱਖ ਸੇਵਾਦਾਰ ਕਸ਼ਮੀਰ ਸਿੰਘ ਨੇ ਆਇਆਂ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੰਦਿਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਯੁੂਥ ਪ੍ਰਧਾਨ ਬਾਦਲ ਕੁਮਾਰ, ਸੁਖਵਿੰਦਰ ਸਿੰਘ, ਕੁੰਦਨ ਲਾਲ, ਬਲਦੇਵ ਰਾਜ, ਅਵਿਨਾਸ਼ ਕੁਮਾਰ ਬਿੱਟਾ, ਸਿਮਰਜੀਤ ਸਿੰਘ ਵਿਰਕ ਕਾਲਾ ਮਾਨ, ਜਸਵੀਰ ਸਿੰਘ ਡੋਲਾ, ਗਿਆਨ ਸਿੰਘ ਲੱਖਣ ਕੇ ਪੱਡਾ, ਆਪ ਆਗੂ, ਬਲਜੀਤ ਸਿੰਘ, ਬਿੱਲਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।