ਠੱਟਾ ਨਵਾਂ ਦੀ ਵਿਦਿਆਰਥਣ ਗੋਲਡ ਮੈਡਲ ਨਾਲ ਸਨਮਾਨਿਤ
ਭਾਰਤ ਦੇ ਰਾਸ਼ਟਰਪਤੀ ਦੁਆਰਾ ਠੱਟਾ ਨਵਾਂ ਦੀ ਵਿਦਿਆਰਥਣ ਸਨਮਾਨਿਤ
Publish Date: Fri, 06 Mar 2026 08:15 PM (IST)
Updated Date: Fri, 06 Mar 2026 08:18 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਠੱਟਾ ਨਵਾਂ ਦੀ ਗਗਨਦੀਪ ਕੌਰ, ਜੋ ਕਿ ਬੋਟਨੀ ਦੀ ਐੱਚਐੱਮਵੀ ਕਾਲਜ ਜਲੰਧਰ ਦੀ ਵਿਦਿਆਰਥਣ ਹੈ, ਨੇ ਐੱਮਐੱਸਸੀ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਗਗਨਦੀਪ ਕੌਰ ਨੂੰ ਇਸ ਪ੍ਰਾਪਤੀ ਲਈ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡਿਗਰੀ ਵੰਡ ਸਮਾਗਮ ਦੌਰਾਨ ਡਿਗਰੀ ਤੇ ਗੋਲਡ ਮੈਡਲ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਗਗਨਦੀਪ ਕੌਰ ਜੋ ਕਿ ਹੈੱਡ ਟੀਚਰ ਸੁਖਵਿੰਦਰ ਸਿੰਘ ਪਿੰਡ ਠੱਟਾ ਨਵਾਂ ਦੀ ਬੇਟੀ ਹੈ, ਨੇ ਦੱਸਿਆ ਕਿ ਇਸ ਪ੍ਰਾਪਤੀ ਲਈ ਉਸ ਦੇ ਮਾਤਾ-ਪਿਤਾ ਦਾ ਖਾਸ ਯੋਗਦਾਨ ਹੈ। ਉਸ ਨੇ ਕਿਹਾ ਕਿ ਮੇਰਾ ਬਚਪਨ ਦਾ ਸੁਪਨਾ ਹੈ ਕਿ ਮੈਂ ਬੋਟਨੀ ਵਿਚ ਪੀਐੱਚਡੀ ਕਰਾਂ। ਇਹ ਪ੍ਰਾਪਤੀ ਉਸ ਮੰਜ਼ਿਲ ਦੀ ਪੌੜੀ ਹੀ ਹੈ। ਗਗਨਦੀਪ ਕੌਰ ਦੇ ਪਿਤਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ।