ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੇ ਨੋਜਵਾਨਾ ਨੂੰ ਵਧ ਤੋਂ ਵਧ ਖੁਨਦਾਨ ਕਰਨ ਦਾ ਦਿਤਾ ਸੱਦਾ
ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੇ ਨੋਜਵਾਨਾ ਨੂੰ ਵਧ ਤੋਂ ਵਧ ਖੁਨਦਾਨ ਕਰਨ ਦਾ ਦਿਤਾ ਸੱਦਾ
Publish Date: Sat, 06 Sep 2025 08:39 PM (IST)
Updated Date: Sat, 06 Sep 2025 08:40 PM (IST)

ਵਿਜੇ ਸੋਨੀ ਪੰਜਾਬੀ ਜਾਗਰਣ, ਫਗਵਾੜਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ ਕਲੱਬ ਰਜਿਸਟਰ ਫਗਵਾੜਾ ਵੱਲੋਂ 31ਵਾਂ ਖੂਨਦਾਨੀਆਂ ਦਾ ਮਹਾਂਕੁੰਭ ਮਿਤੀ 14 ਸਤੰਬਰ ਨੂੰ ਮਹਾਰਾਜਾ ਪੈਲਸ ਬੰਗਾ ਰੋਡ ਫਗਵਾੜਾ ਵਿਖੇ ਪ੍ਰਧਾਨ ਪੰਡਿਤ ਰਾਹੁਲ ਸ਼ਾਸਤਰੀ ਦੀ ਅਗਵਾਈ ਹੇਠ ਸਜਾਇਆ ਜਾ ਰਿਹਾ ਹੈ। ਤਹਿਸੀਲਦਾਰ ਜਸਵਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਸਮੂਹ ਫਗਵਾੜਾ ਵਾਸੀਆਂ ਤੇ ਨੋਜਵਾਨਾ ਨੂੰ ਇਸ ਕੈਂਪ ਵਿਚ ਵਧ ਚੜਕੇ ਖੂਨਦਾਨ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੂੰ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਗੋਗਨਾ ਨੇ ਦੱਸਿਆ ਕਿ ਪ੍ਰਧਾਨ ਪੰਡਿਤ ਰਾਹੁਲ ਸ਼ਾਸਤਰੀ ਦੀ ਅਗਵਾਈ ਵਿੱਚ ਹੋਣ ਜਾ ਰਹੇ ਇਸ ਮਹਾਕੁੰਭ ਵਿੱਚ ਆਜ਼ਾਦ ਯੂਥ ਕਲੱਬ ਫਗਵਾੜਾ ਵੱਲੋਂ 35 ਲੱਕੀ ਡਰਾਅ ਕੱਢੇ ਜਾਣਗੇ ਜਿਨ੍ਹਾਂ ਵਿੱਚ ਐਲਈਡੀ, ਵਾਸ਼ਿੰਗ ਮਸ਼ੀਨ, ਮੋਬਾਈਲ ਘੜੀਆਂ, ਕੂਲਰ, ਪੱਖੇ, ਮਾਈਕਰੋਵੇਵ ਓਵਨ, ਕ੍ਰੋਕਰੀ, ਪ੍ਰੈਸ ਆਦਿ ਸਮੇਤ ਅਨੇਕ ਇਨਾਮ ਦਿੱਤੇ ਜਾਣਗੇ। ਕਲੱਬ ਉਪ-ਪ੍ਰਧਾਨ ਹਰਜਿੰਦਰ ਗੋਗਨਾ ਨੇ ਦੱਸਿਆ ਕਿ ਸੰਸਥਾ ਪਿਛਲੇ 30 ਸਾਲਾਂ ਤੋਂ ਖੂਨ ਦੀ ਘਾਟ ਨੂੰ ਪੂਰਾ ਕਰਦੀ ਆ ਰਹੀ ਹੈ। ਇਸ ਵਾਰੀ ਵੀ ਇੱਕ ਹਜ਼ਾਰ ਤੋਂ ਵੱਧ ਖੂਨ ਯੂਨਿਟ ਇਕੱਠੇ ਕੀਤੇ ਜਾਣਗੇ। ਪ੍ਰਧਾਨ ਪੰਡਿਤ ਰਾਹੁਲ ਸ਼ਾਸਤਰੀ ਅਤੇ ਸਕੱਤਰ ਵਿਤਿਨ ਪੁਰੀ ਨੇ ਕਿਹਾ ਕਿ ਇਸ ਕੈਂਪ ਵਿੱਚ ਖੂਨਦਾਨੀਆਂ ਦੇ ਖਾਣ-ਪੀਣ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ ਅਤੇ ਲੱਕੀ ਡਰਾਅ ਰਾਹੀਂ ਵੱਡੇ ਤੋਹਫ਼ੇ ਵੀ ਦਿੱਤੇ ਜਾਣਗੇ। ਆਜ਼ਾਦ ਯੂਥ ਕਲੱਬ ਫਗਵਾੜਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਕਿਹਾ ਕਿ ਖੂਨਦਾਨੀ ਅਸਲੀ ਸਮਾਜਿਕ ਹੀਰੋ ਹੈ ਤੇ ਕਲੱਬ ਵੱਲੋਂ ਦਿੱਤਾ ਜਾਣ ਵਾਲਾ ਇਨਾਮ ਸਿਰਫ਼ ਇੱਕ ਛੋਟਾ ਜਿਹਾ ਉਪਰਾਲਾ ਹੈ। ਇਸ ਮੌਕੇ ਤਹਿਸੀਲਦਾਰ ਜਸਵਿੰਦਰ ਸਿੰਘ ਤੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਕੈਂਪ ਪੁੱਜ ਕੇ ਖੂਨਦਾਨ ਕਰਨ।