8 ਦੀ ਰੈਲੀ ’ਚ ਅਧਿਆਪਕ ਦਲ ਪੰਜਾਬ ਵੱਡੀ ਗਿਣਤੀ ’ਚ ਸ਼ਾਮਲ ਹੋਵੇਗਾ
8 ਮਾਰਚ ਦੀ ਰੈਲੀ ਲਈ ਅਧਿਆਪਕ ਦਲ ਪੰਜਾਬ ਵੱਡੀ ਗਿਣਤੀ ’ਚ ਸਮੂਲੀਅਤ ਕਰੇਗਾ
Publish Date: Fri, 06 Mar 2026 09:37 PM (IST)
Updated Date: Fri, 06 Mar 2026 09:39 PM (IST)

ਇਹ ਮਹਾਂਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ : ਝੰਡ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ 16 ਫੀਸਦੀ ਡੀਏ ਦਾ ਬਕਾਇਆ ਨਾ ਦੇਣ ਤੇ ਹੋਰ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲ-ਮਟੋਲ ਦੀ ਨੀਤੀ ਤੋਂ ਖ਼ਫ਼ਾ ਹੋ ਕੇ ਹੁਣ ਚੋਣ ਵਰ੍ਹੇ ਦੌਰਾਨ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਦੇ ਰੌਂਅ ਵਿਚ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਧਿਆਪਕ ਦਲ ਪੰਜਾਬ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੋਲੀ, ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟਾਂ, ਵੱਸਣਦੀਪ ਸਿੰਘ ਜੱਜ, ਹਰਦੇਵ ਸਿੰਘ ਖਾਨੋਵਾਲ, ਸੁਖਜਿੰਦਰ ਸਿੰਘ ਢੋਲਣ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ਵਿਚੋਂ ਇਕ ਵਾਅਦਾ ਵੀ ਪੂਰਾ ਨਹੀਂ ਕੀਤਾ, ਜਿਸ ਕਾਰਨ ਐੱਨਪੀਐੱਸ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਹੁਣ ਜਦੋਂ ਸਰਕਾਰ ਆਪਣੀ ਪਾਰੀ ਦਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ, ਤਾਂ ਕਰਮਚਾਰੀ ਵੀ ਸਰਕਾਰ ਨੂੰ ਚੇਤਾ ਕਰਵਾਉਣਗੇ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਆਪ ਸਰਕਾਰ ਨੇ ਹਿਮਾਚਲ ਤੇ ਗੁਜਰਾਤ ਦੇ ਵੋਟਰਾਂ ਨੂੰ ਭਰਮਾਉਣ ਲਈ ਇਕ ਪੁਰਾਣੀ ਪੈਨਸ਼ਨ ਬਹਾਲੀ ਦਾ ਝੂਠਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਨੂੰ ਚਾਰ ਸਾਲ ਬੀਤ ਜਾਣ ਬਾਅਦ ਵੀ ਲਾਗੂ ਨਹੀਂ ਕਰ ਸਕੀ। ਦੂਜੇ ਪਾਸੇ ਪੈਨਸ਼ਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰ ਤੇ ਰਾਜ ਸਰਕਾਰ ਸੁਪਰੀਮ ਕੋਰਟ ਜਰੀਏ ਜ਼ਬਰੀ ਟੈੱਟ ਥੋਪ ਰਹੀ ਹੈ। ਇਸ ਲਈ 8 ਮਾਰਚ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਅਧਿਆਪਕ ਦਲ ਪੂਰੀ ਤਰ੍ਹਾਂ ਪੱਬਾਂ ਭਾਰ ਹੈ। ਆਗੂਆਂ ਨੇ ਕਿਹਾ ਇਹ ਮਹਾਂਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ ਕਿਉਂਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਲਾਮਿਸਾਲ ਇਕੱਠ ਕਰ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦੇਵਾਂਗੇ, ਜਿਸ ਦਾ ਖ਼ਮਿਆਜ਼ਾ ਪੰਜਾਬ ਸਰਕਾਰ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ। ਆਗੂਆਂ ਨੇ ਕਿਹਾ ਕਿ ਅਧਿਆਪਕ ਦਲ ਪੰਜਾਬ ਇਸ ਰੈਲੀ ਦਾ ਪੂਰਨ ਸਮਰਥਣ ਕਰਦਾ ਹੈ। ਵੱਡੀ ਗਿਣਤੀ ਵਿਚ ਅਧਿਆਪਕ ਦਲ ਪੰਜਾਬ ਦੇ ਆਗੂ ਇਸ ਰੈਲੀ ਵਿਚ ਸ਼ਾਮਲ ਹੋਣਗੇ। ਇਸ ਮੌਕੇ ਵਰਿੰਦਰ ਕੰਬੋਜ, ਲੈਕਚਰਾਰ ਵਨੀਸ਼ ਸ਼ਰਮਾ, ਅਮਰਜੀਤ ਕਾਲਾ ਸੰਘਿਆ, ਮਨੂੰ ਕੁਮਾਰ ਪਰਾਸ਼ਰ, ਵੱਸਣਦੀਪ ਸਿੰਘ ਜੱਜ, ਸ਼ੁਭ ਦਰਸ਼ਨ ਨਰਾਇਣ ਆਨੰਦ, ਰਕੇਸ਼ ਸਾਨਿਆਲ, ਸੁਖਜਿੰਦਰ ਸਿੰਘ ਢੋਲਣ, ਰਾਜਨਜੋਤ ਸਿੰਘ ਖਹਿਰਾ, ਇੰਦਰਜੀਤ ਸਿੰਘ ਖਹਿਰਾ, ਅਮਰੀਕ ਸਿੰਘ ਰੰਧਾਵਾ, ਗੁਰਮੀਤ ਸਿੰਘ ਖਾਲਸਾ, ਰੋਸ਼ਨ ਲਾਲ, ਪ੍ਰਦੀਪ ਕੁਮਾਰ ਵਰਮਾ, ਦਵਿੰਦਰ ਸਿੰਘ, ਅਸ਼ਵਨੀ ਭਾਟੀਆ, ਰਾਮ ਗੋਪਾਲ, ਕਰਮਜੀਤ ਸਿੰਘ, ਜਸਵਿੰਦਰ ਖੇੜਾ, ਸ਼ਮੀ ਕੁਮਾਰ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ, ਸੁਮਿਤ ਗੁਪਤਾ, ਮਨੋਹਰ ਸਿੰਘ, ਮਨੋਜ ਟਿੱਬਾ, ਸਤੀਸ਼ ਟਿੱਬਾ, ਜਗਜੀਤ ਸਿੰਘ ਪਿੱਥੋਰਾਹਲ, ਅਮਰਜੀਤ ਸਿੰਘ ਡਡਵਿੰਡੀ, ਅਮਨ ਸੂਦ, ਅਮਨਦੀਪ ਸਿੰਘ ਵੱਲਣੀ, ਜਤਿੰਦਰ ਸਿੰਘ ,ਕੁਲਬੀਰ ਸਿੰਘ, ਮਨਜੀਤ ਸਿੰਘ ਥਿੰਦ, ਅਜੈ ਕੁਮਾਰ ਸਿੰਗਲਾ, ਅਮਰਜੀਤ ਸ਼ਰਮਾ ਹਾਜ਼ਰ ਸਨ।