ਕੈਂਬ੍ਰਿਜ ਸਕੂਲ ਦੇ ਤਰਨਵੀਰ ਸਿੰਘ ਨੇ 96% ਅੰਕਾਂ ਨਾਲ ਕੀਤਾ ਟੌਪ
ਕੈਂਬ੍ਰਿਜ ਸਕੂਲ, ਫਗਵਾੜਾ ਦੇ ਤਰਨਵੀਰ ਸਿੰਘ ਨੇ 96% ਅੰਕ ਲੈ ਕੇ ਕੀਤਾ ਟਾਪ
Publish Date: Thu, 14 May 2026 07:15 PM (IST)
Updated Date: Thu, 14 May 2026 07:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਾਸੀ ਐਜੂਕੇਸ਼ਨਲ ਸੁਸਾਇਟੀ ਦੁਆਰਾ ਸੰਚਾਲਿਤ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਫਗਵਾੜਾ ਲਈ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਸੈਸ਼ਨ 2025-26 ਦੇ 12ਵੀਂ ਦੇ ਸੀਬੀਐੱਸਈ ਕਲਾਸ ਬੋਰਡ ਪ੍ਰੀਖਿਆ ਨਤੀਜੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਫਲਤਾ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਸਕੂਲ ਦੇ ਤਰਨਵੀਰ ਸਿੰਘ ਨੇ 96% ਅੰਕਾਂ ਨਾਲ ਟੌਪ ਕੀਤਾ ਹੈ। ਸਕੂਲ ਦੇ ਕਾਮਰਸ ਦੇ ਟੌਪਰ ਦਮਨਪ੍ਰੀਤ ਕੌਰ ਨੇ 93.4%, ਵੈਸ਼ਨਵੀ ਯਾਦਵ ਨੇ 93.4%, ਯੁਵਰਾਜ ਚਤਰਥ ਨੇ 93.2%, ਅੰਸ਼ ਛਾਬੜਾ ਨੇ 92.4% ਅੰਕ ਹਾਸਲ ਕੀਤੇ। ਆਰਟਸ ’ਚ ਤਰਨਵੀਰ ਸਿੰਘ ਨੇ 96%, ਦੀਕਸ਼ਾ ਚੋਪੜਾ ਨੇ 93.6%, ਆਰਯਨ ਮਹਿਤਾ ਨੇ 90.6% ਅੰਕ ਹਾਸਲ ਕੀਤੇ। ਨਾਨ-ਮੈਡੀਕਲ ’ਚ ਰਿਸ਼ਿਤ ਜੈਨ 95.6%, ਅਮਰਿੰਦਰ ਸਿੰਘ ਪਰਮਾਰ 92.2%, ਅਮਰ ਸ਼ਰਮਾ 91.2%, ਸੁਮੇਰ ਸਿੰਘ ਮਿਨਹਾਸ 91.2% ਤੇ ਮੈਡੀਕਲ ’ਚ ਇਸ਼ਮਨਦੀਪ ਕੌਰ ਨੇ 95.6%, ਜਾਨਵੀ ਬੱਗਾ ਨੇ 93.4% ਤੇ ਤਨਿਸ਼ਾ ਕਾਲੂਚਾ ਨੇ 91.4% ਅੰਕ ਹਾਸਲ ਕੀਤੇ। ਸਕੂਲ ਦੇ ਵਿਦਿਆਰਥੀਆਂ ਨੇ ਮੁੱਖ ਵਿਸ਼ਿਆਂ ਵਿਚ 100/100 ਅੰਕ ਪ੍ਰਾਪਤ ਕੀਤੇ। ਭਾਵਨੀ ਮਦਾਨ ਤੇ ਮੰਨਤ ਨੇ ਅੰਗਰੇਜ਼ੀ ਵਿਸ਼ੇ ਵਿਚ 100/100 ਅੰਕ ਲਏ। ਪੇਂਟਿੰਗ ਵਿਸ਼ੇ ਵਿਚ 14 ਵਿਦਿਆਰਥੀਆਂ ਨੇ 100% ਅੰਕ ਪ੍ਰਾਪਤ ਕੀਤੇ। 3 ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ ਲਏ। 19 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ। 51 ਵਿਦਿਆਰਥੀਆਂ ਨੇ 85% ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ ਦਾ ਸਬੂਤ ਦਿੱਤਾ। ਸਕੂਲ ਦੇ ਪ੍ਰਿੰਸੀਪਲ ਜੋਰਾਵਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਇਹ ਸ਼ਾਨਦਾਰ ਨਤੀਜਾ ਵਿਦਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਸਮਰਪਣ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।” ਸਕੂਲ ਦੀ ਚੇਅਰਪਰਸਨ ਜਸਬੀਰ ਬਾਸੀ ਨੇ ਸਾਰੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਵਧਾਈ ਦਿੱਤੀ।