ਤਲਵੰਡੀ ਚੌਧਰੀਆਂ ਪੁਲਿਸ ਨੇ ਭਗੌੜਾ ਕੀਤਾ ਗ੍ਰਿਫਤਾਰ
ਤਲਵੰਡੀ ਚੌਧਰੀਆਂ ਪੁਲਿਸ ਨੇ ਭਗੌੜਾ ਕੀਤਾ ਗ੍ਰਿਫਤਾਰ
Publish Date: Wed, 29 Apr 2026 07:10 PM (IST)
Updated Date: Thu, 30 Apr 2026 04:13 AM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ ਅਨੁਸਾਰ ਜਿਲੇ ਵਿੱਚ ਭਗੌੜੇ ਵਿਅਕਤੀਆ ਖਿਲਾਫ ਕਾਰਵਾਈ ਕਰਨ ਲਈ ਏਐਸਪੀ ਸੁਲਤਾਨਪੁਰ ਲੋਧੀ ਧੁਰੇਂਦਰ ਵਰਮਾ ਆਈਪੀਐਸ ਦੀਆਂ ਸਪੈਸ਼ਲ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ 1 ਭਗੌੜਾ ਵਿਅਕਤੀ ਨੂੰ ਕਾਬੂ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੋਨਮਦੀਪ ਕੌਰ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਏ ਐਸ ਆਈ ਨਵੀਨ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਨਾਲ ਛਾਪੇਮਾਰੀ ਦੌਰਾਨ ਭਗੋੜੇ ਵਿਅਕਤੀ ਨਛੱਤਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅਮਾਨੀਪੁਰ ਥਾਣਾ ਤਲਵੰਡੀ ਚੌਧਰੀਆ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਹੈ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਨਛੱਤਰ ਸਿੰਘ ਉਕਤ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿਖੇ ਵੀ ਮਾਮਲਾ ਦਰਜ ਹੈ।