ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਕਾਂਗਰਸ, ਬਸਪਾ ਅਤੇ ਅਕਾਲੀ ਦਲ ਦੀ ਹਮਾਇਤ ਨਾਲ ਚੁਣੇ ਗਏ ਪੰਚਾਇਤ ਸੰਮਤੀ ਮੈਂਬਰ ਸੁਰਿੰਦਰ ਪਾਲ ਭਾਟੀਆ ਦੀ ਬਤੌਰ ਚੇਅਰਮੈਨ ਪੰਚਾਇਤ ਸੰਮਤੀ ਤਾਜਪੋਸ਼ੀ ਸਬੰਧੀ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਕੀਤਾ ਗਿਆ। ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੁਣੀ ਗਈ ਬੀਬੀ ਨਿਸ਼ਾ ਰਾਣੀ ਖੇੜਾ ਨੇ ਵੀ ਉਪ ਚੇਅਰਮੈਨ ਦਾ ਅਹੁਦਾ ਸੰਭਾਲਿਆ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ (ਬ) ਦੇ ਦਿਹਾਤੀ ਹਲਕਾ ਇੰਚਾਰਜ ਜਥੇਦਾਰ ਰਾਜਿੰਦਰ ਸਿੰਘ ਚੰਦੀ ਅਤੇ ਮਾਸਟਰ ਹਰਭਜਨ ਸਿੰਘ ਬਲਾਲੋ ਜਨਰਲ ਸਕੱਤਰ ਬਸਪਾ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਦੋਵੇਂ ਅਹੁਦੇਦਾਰਾਂ ਨੂੰ ਗੁਲਦਸਤੇ ਭੇਂਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਸ਼ੁੱਭ ਇੱਛਾਵਾਂ ਦਿੱਤੀਆਂ। ਕਾਂਗਰਸ, ਅਕਾਲੀ ਅਤੇ ਬਸਪਾ ਆਗੂਆਂ ਨੇ ਭਰੋਸਾ ਜਤਾਇਆ ਕਿ ਚੇਅਰਮੈਨ ਸੁਰਿੰਦਰ ਪਾਲ ਭਾਟੀਆ ਅਤੇ ਉਪ ਚੇਅਰਮੈਨ ਨਿਸ਼ਾ ਰਾਣੀ ਖੇੜਾ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਅਤੇ ਸਰਕਾਰੀ ਲੋਕ ਭਲਾਈ ਸਕੀਮਾ ਨੂੰ ਹਰੇਕ ਲੋੜਵੰਦ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਨਿਭਾਉਣਗੇ। ਦੋਵੇਂ ਅਹੇਦੁਦਾਰਾਂ ਨੇ ਵੀ ਕਿਹਾ ਕਿ ਵੋਟਰਾਂ ਨੇ ਜਿਸ ਉੱਮੀਦ ਦੇ ਨਾਲ ਉਨ੍ਹਾਂ ਨੂੰ ਚੁਣਿਆ ਹੈ, ਉਨ੍ਹਾਂ ਦੀਆਂ ਉੱਮੀਦਾਂ ‘ਤੇ ਬਤੌਰ ਚੇਅਰਮੈਨ ਅਤੇ ਉਪ ਚੇਅਰਮੈਨ ਪੂਰੀ ਤਨਦੇਹੀ ਦੇ ਨਾਲ ਖਰਾ ਉਤਰਨ ਦਾ ਯਤਨ ਕਰਨਗੇ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਰੂਪ ਲਾਲ ਪੰਡੋਰੀ, ਰੇਸ਼ਮ ਕੌਰ, ਦਲਜੀਤ ਸਿੰਘ, ਰਾਜਵੰਤ ਕੌਰ, ਸੁਮਨ ਬਾਲਾ, ਪੰਪਾ ਰਾਣੀ, ਜਸਵੀਰ ਸਿੰਘ, ਰਾਣੀ ਤੋਂ ਇਲਾਵਾ ਬਿੰਦਰ ਸਿੰਘ ਰਾਵਲਪਿੰਡੀ, ਲੇਖਰਾਜ ਜਮਾਲਪੁਰ ਇੰਚਾਰਜ ਬਸਪਾ ਫਗਵਾੜਾ, ਵਿੱਕੀ ਵਾਲੀਆ ਰਾਣੀਪੁਰ, ਗੁਰਜੀਤ ਪਾਲ ਵਾਲੀਆ, ਚਿਰੰਜੀ ਲਾਲ ਕਾਲਾ ਪ੍ਰਧਾਨ ਬਸਪਾ, ਅੰਮ੍ਰਿਤਪਾਲ ਸਿੰਘ ਕੁਲਾਰ, ਅਮਨਦੀਪ ਕੌਂਸਲਰ, ਅਵਤਾਰ ਸਿੰਘ ਮੰਗੀ, ਸਤਵਿੰਦਰ ਸਿੰਘ ਘੁੰਮਣ, ਐਡਵੋਕੇਟ ਕੁਲਦੀਪ ਭੱਟੀ, ਪਰਮਜੀਤ ਖਲਵਾੜਾ, ਮਨਜੀਤ ਮਾਨ ਸਰਪੰਚ ਗੰਡਵਾ, ਡਾ. ਅਮਰੀਕ ਪਾਂਛਟ, ਡਾ. ਅਸ਼ੋਕ ਕੁਮਾਰ ਭਾਟੀਆ, ਸਰੋਜ ਬਾਲਾ, ਸੁਰਜੀਤ ਸਿੰਘ ਫੌਜੀ, ਪਵਿੱਤਰ ਸਿੰਘ ਫੌਜੀ, ਸੁਖਵਿੰਦਰ ਸਿੰਘ, ਸੁਨੀਤਾ ਦੁੱਗ, ਸਿਮਰ ਕੁਮਾਰ, ਜਸਵਿੰਦਰ ਸਿੰਘ ਬੰਗੜ, ਕੁਲਵੰਤ ਕੌਰ ਸਰਪੰਚ ਪਾਂਛਟ, ਪੁਰਸ਼ੋਤਮ ਲਾਲ, ਸਤਿਆ, ਬਲਵੀਰ ਚੰਦ, ਗੁਰਬਖਸ਼ ਕੌਰ, ਹਰਮੇਸ਼ ਲਾਲ, ਹਰਮੇਸ਼ ਸਿੰਘ ਫਤਿਹਗੜ੍ਹ, ਬਲਜਿੰਦਰ ਸਿੰਘ ਫਤਿਹਗੜ੍ਹ, ਸਤਪਾਲ ਸਿੰਘ, ਜਸਵੀਰ ਸਿੰਘ, ਅਜੈਬ ਸਿੰਘ, ਤਜਿੰਦਰ ਪਾਲ, ਕੁਲਦੀਪ ਰਾਮ, ਪਰਮਿੰਦਰ ਸਿੰਘ ਲਾਡੀ, ਸਤਵਿੰਦਰ ਸਿੰਘ ਸਰਪੰਚ, ਭਾਗ ਰਾਮ ਪਾਂਛਟ, ਚਮਨ ਲਾਲ, ਜਗਦੀਸ਼ ਕੁਮਾਰ, ਮੇਹਰ ਚੰਦ, ਸੰਤੋਖ ਰਾਮ ਫੌਜੀ, ਗੁਲਜਾਰ ਸਿੰਘ ਅਕਾਲਗੜ੍ਹ, ਜੱਥੇਦਾਰ ਇੰਦਰਜੀਤ ਸਿੰਘ, ਸੁਰਜੀਤ ਰਾਮ, ਕਮਲਾ ਆਦਿ ਹਾਜ਼ਰ ਸਨ।