ਸੁਰਿੰਦਰ ਮਕਸੂਦਪੁਰੀ ਦਾ ਨਵਾਂ ਕਾਵਿ ਸੰਗ੍ਰਹਿ ‘ਹਰਫ਼ਾਂ ਦੇ ਹਾਣੀ’ ਰਿਲੀਜ਼
ਸੁਰਿੰਦਰ ਮਕਸੂਦਪੁਰੀ ਦਾ ਨਵਾਂ ਕਾਵਿ ਸੰਗ੍ਰਹਿ ਹਰਫ਼ਾਂ ਦੇ ਹਾਣੀ ਰੀਲੀਜ਼
Publish Date: Thu, 16 Apr 2026 11:39 PM (IST)
Updated Date: Thu, 16 Apr 2026 11:42 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਬੀਤੇ ਦਿਨੀਂ ਵਾਲੀਆ ਹਸਪਤਾਲ ਨਡਾਲਾ ਦੇ ਸਾਹਿਤਕ ਭਵਨ ਚ ਪ੍ਰਸਿੱਧ ਕਵੀ ਪ੍ਰੋ. ਕੁਲਵਿੰਦਰ ਸਿੰਘ ਗਾਖ਼ਲ, ਪ੍ਰਿੰਸੀਪਲ ਭਗਵੰਤ ਸਿੰਘ, ਮੁਖਤਿਆਰ ਸਿੰਘ ਸ਼ਿਵਾਨ, ਕੁਲਦੀਪ ਸਿੰਘ ਰਤਨ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਪ੍ਰਸਿੱਧ ਕਵੀ ਸੁਰਿੰਦਰ ਮਕਸੂਦਪੁਰੀ ਦੇ ਸੰਪਾਦਿਤ ਕੀਤੇ ਸਾਂਝੇ ਕਾਵਿ ਸੰਗ੍ਰਹਿ 'ਹਰਫ਼ਾਂ ਦੇ ਹਾਣੀ' ਦੀ ਘੁੰਡ ਚੁਕਾਈ ਕੀਤੀ ਗਈ। ਕਹਾਣੀਕਾਰ ਡਾ਼ ਕਰਮਜੀਤ ਸਿੰਘ ਨਡਾਲਾ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਇਸ ਨਵੀ ਪੁਸਤਕ ਚ 92 ਦੇ ਕਰੀਬ ਰਚਨਾਵਾਂ ਦਰਜ ਹਨ। ਜਿਹਨਾਂ ਨੂੰ ਪੜ੍ਹਿਆਂ ਹੀ ਮਾਣਿਆ ਜਾ ਸਕਦਾ ਹੈ ਕਿ ਉਹ ਕਿੰਨੀਆਂ ਖੂਬਸੂਰਤ ਅੰਦਾਜ਼ ਚ ਲਿਖਿਆ ਹੋਈਆਂ ਹਨ। ਪ੍ਰਸਿੱਧ ਕਵੀ ਤੇ ਅਲੋਚਕ ਡਾ. ਮੱਖਣ ਸਿੰਘ ਭੁਲੱਥ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰਫਾਂ ਦੇ ਹਾਣੀ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਚ ਏਨੀ ਡੁੰਘਾਈ ਹੈ ਕਿ ਇਹਨਾਂ ਦੀ ਮਹਿਕ ਪੜ੍ਹਿਆਂ ਹੀ ਪਤਾ ਚੱਲਦਾ ਹੈ ਜਿਵੇਂ ਚੰਦਨ ਦੇ ਰੁੱਖ ਨੂੰ ਨਾਗ ਵਲ੍ਹ ਪਾ ਕੇ ਬੈਠ ਜਾਵੇ। ਇਸ ਉਪਰੰਤ ਬੈਠੇ ਸਾਹਿਤਕਾਰਾਂ ਕਵੀਆਂ ਤੇ ਵਿਦਵਾਨਾਂ ਨੇ ਬੜੀਆਂ ਡੂੰਘਾਈ ਨਾਲ ਦਿਲ ਦੀਆਂ ਤਰਬਾਂ ਛੇੜਦੀਆਂ ਰਚਨਾਵਾਂ ਸੁਣਾਈਆਂ ਜਿਨ੍ਹਾਂ ’ਚ ਸਰਵਸ੍ਰੀ ਪ੍ਰਸਿੱਧ ਗ਼ਜ਼ਲਗੋ ਸੁਰਜੀਤ ਸਾਜਨ, ਲਾਲੀ ਕਰਤਾਰਪੁਰੀ, ਸੁਖਵੰਤ ਸਿੰਘ ਕੰਗ, ਸੁਰਿੰਦਰ ਮਕਸੂਦਪੁਰੀ, ਵੀਕੇ ਦਿਆਲਪੁਰੀ, ਜਗਜੀਤ ਸਿੰਘ ਜੱਗਾ, ਸੋਢੀ ਸੱਤੋਵਾਲੀ, ਹਰਪ੍ਰੀਤ ਸਿੰਘ ਸਾਹੀ, ਸਰਬਜੀਤ ਸਿੰਘ ਨਾਗਰਾ, ਲਖਵਿੰਦਰ ਸਿੰਘ ਘੁੰਮਣ, ਸੁਖਵਿੰਦਰ ਸਿੰਘ ਜਲਾਲਪੁਰੀ, ਪ੍ਰਿੰ ਭਗਵੰਤ ਸਿੰਘ, ਕੁਲਦੀਪ ਸਿੰਘ ਰਤਨ, ਮੁਖਤਿਆਰ ਸਿੰਘ ਸ਼ਿਵਾਨ, ਬਲਵਿੰਦਰ ਪ੍ਰਵਾਸੀ, ਪ੍ਰੋ ਕੁਲਵਿੰਦਰ ਸਿੰਘ ਗਾਖ਼ਲ ਸਟੇਟ ਐਵਾਰਡੀ, ਅਸ਼ੋਕ ਟਾਂਡੀ, ਡਾ ਕਰਮਜੀਤ ਸਿੰਘ ਨਡਾਲਾ ਤੇ ਡਾ ਮੱਖਣ ਸਿੰਘ ਭੁਲੱਥ ਨੇ ਵੀ ਭਾਗ ਲਿਆ। ਅੰਤ ਚ ਸੁਰਿੰਦਰ ਮਕਸੂਦਪੁਰੀ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।