ਜੀਆ ਭਾਰਦਵਾਜ 99% ਅੰਕਾਂ ਨਾਲ ਬਣੀ ਜ਼ਿਲ੍ਹਾ ਟਾਪਰ
ਸੁਆਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ ਦੇ ਵਿਿਦਆਰਥੀਆਂ ਵੱਲੋਂ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Thu, 14 May 2026 07:25 PM (IST)
Updated Date: Thu, 14 May 2026 07:27 PM (IST)

ਸੁਆਮੀ ਸੰਤ ਦਾਸ ਪਬਲਿਕ ਸਕੂਲ ਦਾ 12ਵੀਂ ’ਚ ਸ਼ਾਨਦਾਰ ਪ੍ਰਦਰਸ਼ਨ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੁਆਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਸੀਬੀਐੱਸਈ ਸੀਨੀਅਰ ਸੈਕੰਡਰੀ ਪ੍ਰੀਖਿਆ 2026 ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਕ ਵਾਰ ਫਿਰ ਸਕੂਲ ਕੈਂਪਸ ਨੂੰ ਰੌਸ਼ਨ ਕੀਤਾ ਹੈ। ਹਿਊਮੈਨਿਟੀਜ਼, ਕਾਮਰਸ, ਮੈਡੀਕਲ ਤੇ ਨਾਨ-ਮੈਡੀਕਲ ਤੇ ਸਟ੍ਰੀਮ ਵਿਚੋਂ ਪ੍ਰੀਖਿਆ ਦੇਣ ਵਾਲੇ 142 ਵਿਦਿਆਰਥੀਆਂ ਵਿਚੋਂ 8 ਨੇ 95% ਤੇ ਇਸ ਤੋਂ ਵੱਧ, 18 ਨੇ 90% ਤੇ ਇਸ ਤੋਂ ਵੱਧ, 66 ਨੇ 80% ਤੇ ਇਸ ਤੋਂ ਵੱਧ, ਜਦੋਂ ਕਿ 101 ਵਿਦਿਆਰਥੀਆਂ ਨੇ 70% ਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ। ਹਿਊਮੈਨਿਟੀਜ਼ ਸਟਰੀਮ ’ਚ ਜੀਆ ਭਾਰਦਵਾਜ 99% ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਟਾਪਰ ਵਜੋਂ ਉੱਭਰੀ। ਉਸ ਤੋਂ ਬਾਅਦ ਸੁਖਨੂਰ ਕੌਰ 93.4% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਮੰਨਤਪ੍ਰੀਤ ਕੌਰ 89.4% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਸਟ੍ਰੀਮ ਵਿਚ ਨਿਸ਼ਕਾ ਬਾਂਸਲ ਨੇ 98.4% ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ , ਤਨਿਸ਼ਕਾ ਸ਼ਰਮਾ ਨੇ 96.8% ਅੰਕ ਪ੍ਰਾਪਤ ਕਰਕੇ ਦੂਜਾ ਤੇ ਸਨੇਹਲ ਨੇ 95.8% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਸਟ੍ਰੀਮ ਵਿਚ, ਹਰਸ਼ਬੀਰ ਸਿੰਘ ਸੱਗੂ ਨੇ 94.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਤੋਂ ਬਾਅਦ ਦੇਵਾਂਸ਼ੀ ਮੁੰਜਾਲ ਨੇ 90% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਸੀਆ ਸ਼ਰਮਾ ਨੇ 89.8% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਸਟ੍ਰੀਮ ਵਿਚ ਮੰਨਤ ਸ਼ਰਮਾ ਨੇ 94.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਤਰੁਣ ਬਸਰਾ ਨੇ 89.8% ਅੰਕ ਪ੍ਰਾਪਤ ਕਰਕੇ ਦੂਜਾ ਤੇ ਸਵਿਨਯ ਕੁਮਾਰ ਨੇ 88.4% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਨੇਜਮੈਂਟ, ਪ੍ਰਿੰਸੀਪਲ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਣਮੱਤੇ ਮਾਪਿਆਂ ਨੂੰ ਵਧਾਈ ਦਿੱਤੀ।