ਪ੍ਰਾਇਮਰੀ ਸਕੂਲ ’ਚ ਆਧੁਨਿਕ ਕਲਾਸ ਵਿਦਿਆਰਥੀਆਂ ਨੂੰ ਕੀਤੀ ਸਮਰਪਿਤ
ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਕਲਾਸ ਨੂੰ ਕੀਤਾ ਸਮਰਪਿਤ
Publish Date: Tue, 21 Apr 2026 08:32 PM (IST)
Updated Date: Tue, 21 Apr 2026 08:34 PM (IST)

---ਚੇਅਰਮੈਨ ਲੁਬਾਣਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਬ੍ਰਾਹਮਣਾ ਬਲਾਕ ਕਪੂਰਥਲਾ-2 ਵਿਚ ਇਕ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ ਸਰਬਜੀਤ ਸਿੰਘ ਲੁਬਾਣਾ ਨੇ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਰਾਹੀਂ ਬਿਹਤਰ ਸਿੱਖਿਆ ਮੁਹੱਈਆ ਕਰਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਲਵਿੰਦਰ ਸਿੰਘ ਬੱਟੂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਵ ਕੁਮਾਰ ਹਾਂਡਾ, ਸੀਐੱਚਟੀ ਹਰਪ੍ਰੀਤ ਸਿੰਘ, ਰਜਨੀਸ਼ ਕੁਮਾਰ, ਬਲਵੀਰ ਸਿੰਘ, ਪਰਵੀਨ ਕੁਮਾਰ, ਜਸਵਿੰਦਰ ਸਿੰਘ, ਅਨੀਤਾ ਕੁਮਾਰੀ, ਹੈੱਡ ਟੀਚਰ ਅਨਿਲ ਕੁਮਾਰ ਸ਼ਰਮਾ, ਮਨਜੀਤ ਕੌਰ, ਅਮਰਜੀਤ ਸਿੰਘ, ਗੁਰਮੁਖ ਸਿੰਘ ਸਟੇਟ ਐਵਾਰਡੀ, ਹਰਮਿੰਦਰ ਕੌਰ, ਮੀਨਾਕਸ਼ੀ, ਗੀਤਾ ਉਬਰਾਏ, ਨੀਲਮ ਰਾਣੀ, ਪ੍ਰਦੀਪ ਕੁਮਾਰ, ਟੀਚਰ ਪਵਨ ਕੁਮਾਰ, ਭਾਗ ਸਿੰਘ, ਪੂਨਮ ਸੂਰੀ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਮੇਜ ਸਿੰਘ, ਗੁਰਪ੍ਰੀਤ ਕੌਰ ਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਸਕੂਲ ਮੁਖੀ ਰੀਤੂ ਕੁਮਾਰੀ ਨੇ ਇਸ ਮੌਕੇ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।