ਪਾਬੰਦੀ ਦੇ ਬਾਵਜੂਦ ਨਾੜ ਸਾੜਿਆ, 14 ਕਿਸਾਨ ਨਾਮਜ਼ਦ
ਜਾਸ, ਕਪੂਰਥਲਾ : ਡੀਸੀ
Publish Date: Thu, 14 May 2026 10:35 PM (IST)
Updated Date: Thu, 14 May 2026 10:39 PM (IST)
ਜਾਸ, ਕਪੂਰਥਲਾ : ਡੀਸੀ ਕਪੂਰਥਲਾ ਅਕਾਸ਼ ਬਾਂਸਲ ਵੱਲੋਂ ਕਣਕ ਦਾ ਨਾੜ ਸਾੜਨ ’ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਪਿੰਡ ਲੱਖਣ ਕਲਾ ਦੇ ਕਿਸਾਨਾਂ ਨੇ ਖੇਤਾਂ ’ਚ ਨਾੜ ਨੂੰ ਅੱਗ ਲਗਾ ਦਿੱਤੀ। ਇਸ ’ਤੇ ਕਲਸਟਰ ਅਫਸਰ ਕਮ ਐੱਸਡੀਓ ਡ੍ਰੈਨੇਜ ਦੀ ਸ਼ਿਕਾਇਤ ’ਤੇ ਥਾਣਾ ਸਦਰ ’ਚ 14 ਕਿਸਾਨਾਂ ਵਿਰੁੱਧ ਡੀਸੀ ਦੇ ਹੁਕਮ ਦੀ ਉਲੰਘਣਾ ਦੀ ਧਾਰਾ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਕਲਸਟਰ ਅਫਸਰ ਕਪੂਰਥਲਾ ਮੰਡਲ ਖੁਸ਼ਮਿੰਦਰ ਸਿੰਘ ਨੇ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦਸਿਆ ਕਿ ਇਕ ਅਪ੍ਰੈਲ ਨੂੰ ਪਿੰਡ ਲੱਖਣ ਕਲਾਂ ਦੇ ਖੇਤਾਂ ’ਚ ਕਣਕ ਦੀ ਨਾੜ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ’ਤੇ ਜਦ ਮੌਕੇ ’ਤੇ ਜਾਂਚ ਕੀਤੀ ਗਈ ਤਾਂ ਪਿੰਡ ਦੇ ਕੁਝ ਕਿਸਾਨਾਂ ਵੱਲੋਂ ਨਾੜ ਸਾੜਨ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਕਿਸਾਨ ਰੂੜ ਸਿੰਘ, ਸੁਖਵਿੰਦਰ ਸਿੰਘ, ਮੇਹਲ ਸਿੰਘ, ਨਿਰਮਲ ਸਿੰਘ, ਰਣਜੀਤ ਸਿੰਘ, ਜੋਗਿੰਦਰ ਸਿੰਘ, ਮਲੂਕ ਸਿੰਘ, ਜਸਵੀਰ ਕੌਰ, ਇੰਦਰਜੀਤ ਕੌਰ, ਅਜਮੇਰ ਸਿੰਘ, ਅਮ੍ਰਿਤਪਾਲ ਸਿੰਘ, ਬਲਜੀਤ ਸਿੰਘ, ਬਲਵੀਰ ਸਿੰਘ ਤੇ ਗੁਰਪਾਲ ਸਿੰਘ ਵਾਸੀ ਸਾਰੇ ਪਿੰਡ ਲੱਖਣ ਕਲਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।