ਮੂਰਤੀ ਸਥਾਪਨਾ ਦਿਵਸ ਤੇ ਅਕਸ਼ਯ ਤ੍ਰਿਤੀਆ ਮਹਾਉਤਸਵ ਮਨਾਇਆ
ਮੂਰਤੀ ਸਥਾਪਨਾ ਦਿਵਸ ਅਤੇ ਅਕਸ਼ਯ ਤ੍ਰਿਤੀਆ ਮਹੋਤਸਵ ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Mon, 20 Apr 2026 09:07 PM (IST)
Updated Date: Mon, 20 Apr 2026 09:09 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਸਰਾਏ ਰੋਡ ਸਥਿਤ ਸ਼ਿਵ ਮੰਦਰ ਵਿਚ ਮੂਰਤੀ ਸਥਾਪਨਾ ਦਿਵਸ ਤੇ ਅਕਸ਼ਯ ਤ੍ਰਿਤੀਆ ਮਹੋਤਸਵ ਬੜੀ ਧੂਮਧਾਮ, ਭਗਤੀ ਤੇ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਮੰਦਰ ਵਿਚ ਭਗਤਾਂ ਦੀ ਭੀੜ ਦੇਖਣ ਨੂੰ ਮਿਲੀ ਤੇ ਪੂਰਾ ਮਾਹੌਲ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਸੀ। ਇਸ ਪਵਿੱਤਰ ਮੌਕੇ ‘ਤੇ ਪ੍ਰਸਿੱਧ ਸਮਾਜ ਸੇਵਕ ਰਾਜਿੰਦਰ ਗੁਪਤਾ ਤੇ ਗੁਪਤਾ ਪਰਿਵਾਰ ਵੱਲੋਂ ਵਿਧੀਵਤ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਸ਼ਹਿਰ ਦੇ ਕਈ ਪ੍ਰਮੁੱਖ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਹਵਨ ਯੱਗ ਦੌਰਾਨ ਸਭ ਦੀ ਖੁਸ਼ਹਾਲੀ ਤੇ ਸਮਾਜ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਯੱਗ ਤੋਂ ਬਾਅਦ ਸ਼ਿਵ ਸ਼ੰਕਰ ਮਹਿਲਾ ਸੰਕੀਰਤਨ ਮੰਡਲ ਵੱਲੋਂ ਕੀਰਤਨ ਕੀਤਾ ਗਿਆ, ਜਿਨ੍ਹਾਂ ਨੇ ਹਾਜ਼ਰ ਭਗਤਾਂ ਨੂੰ ਆਤਮਿਕ ਅਨੰਦ ਨਾਲ ਭਰ ਦਿੱਤਾ। ਇਸ ਤੋਂ ਬਾਅਦ ਆਰਤੀ ਕੀਤੀ ਗਈ ਤੇ ਭਗਤਾਂ ਲਈ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਪ੍ਰਸਾਦ ਛਕਿਆ। ਇਸ ਮੌਕੇ ‘ਤੇ ਕੈਨੇਡਾ ਤੋਂ ਪਹੁੰਚੇ ਦੁਰਗਾ ਜਸਵਾਲ ਤੇ ਉਰਮਿਲਾ ਜਸਵਾਲ ਨੇ ਮੁੱਖ ਯਜਮਾਨ ਵਜੋਂ ਆਪਣੀ ਸੇਵਾ ਨਿਭਾਈ। ਸਮਾਰੋਹ ਵਿਚ ਇੰਦਰਜੀਤ ਕਾਲੜਾ, ਅਸ਼ਵਨੀ, ਸੁਧੀਰ, ਪ੍ਰਮੋਦ ਜਲੋਟਾ, ਲਕਸ਼ਮੀਕਾਂਤ ਪ੍ਰਭਾਕਰ, ਸੰਜੀਵ ਬੁੱਗਾ, ਸੌਰਵ ਸੂਦ, ਦਵਿੰਦਰ ਡੀ.ਕੇ., ਅਨਿਲ ਮਲਹੋਤਰਾ, ਵਿਪਣ ਘਈ, ਪੁਨੀਤ ਚੰਨਾ, ਮਾਨਵ ਕੌੜਾ, ਸ਼ਮਾ ਕਾਲੜਾ, ਪ੍ਰਭਾ ਮਲਹੋਤਰਾ, ਰੀਨਾ ਮੂਤਰੇਜਾ, ਸੀਮਾ ਬਜਾਜ ਸਮੇਤ ਸੰਗਤਾ ਮੌਜੂਦ ਸਨ।