ਅਧਿਆਪਕ ਦਲ ਪੰਜਾਬ ਦੀ ਸਟੇਟ ਪੱਧਰੀ ਚੋਣ 17 ਨੂੰ : ਰੰਧਾਵਾ
ਅਧਿਆਪਕ ਦਲ ਪੰਜਾਬ ਦੀ ਸਟੇਟ ਪੱਧਰੀ ਚੋਣ 17 ਮਈ ਨੂੰ,ਰੰਧਾਵਾ
Publish Date: Mon, 11 May 2026 06:52 PM (IST)
Updated Date: Mon, 11 May 2026 06:54 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅਧਿਆਪਕ ਦਲ ਪੰਜਾਬ ਦੀ ਵਰਚੂਅਲ ਮੀਟਿੰਗ ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਸਤਨਾਮ ਜਿੰਘ ਰੰਧਾਵਾ ਤੇ ਰਵਿੰਦਰਜੀਤ ਸਿੰਘ ਪੰਨੂ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਧਿਆਪਕ ਦਲ ਪੰਜਾਬ ਦੀ ਸਟੇਟ ਪੱਧਰੀ ਚੋਣ 17 ਮਈ ਦਿਨ ਐਤਵਾਰ ਠੀਕ 11.00 ਵਜੇ ਕਰਵਾਈ ਜਾਵੇਗੀ ਤੇ ਚੋਣ ਦਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਹੋਵੇਗਾ। ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਦੀਆਂ ਚੋਣਾਂ ਅਜੇ ਤੱਕ ਨਹੀਂ ਕਰਵਾਈਆਂ ਗਈਆਂ ਉਨ੍ਹਾਂ ਨੂੰ 17 ਮਈ ਤੋਂ ਪਹਿਲਾਂ ਚੋਣਾਂ ਕਰਵਾਉਣ ਲਈ ਕਿਹਾ ਗਿਆ ਤੇ ਜਿਨ੍ਹਾਂ ਜ਼ਿਲ੍ਹਿਆਂ ਵਿਚ ਚੋਣਾਂ ਹੋਈਆਂ ਹਨ, ਉਨ੍ਹਾਂ ਨੂੰ ਬਲਾਕ ਇਕਾਈਆਂ ਬਣਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਅਧਿਆਪਕ ਦਲ ਪੰਜਾਬ ਨੂੰ ਸਰਗਰਮ ਕਰਕੇ ਅਧਿਆਪਕਾਂ ਦੀਆਂ ਮੰਗਾਂ ਜਿਵੇਂ ਕਿ ਡੀਏ ਦੀ ਕਿਸ਼ਤ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੇਂਡੂ ਭੱਤਾ ਬਹਾਲ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਅਧਿਆਪਕਾਂ ਦੇ ਪੁਰਾਣੇ ਸਕੇਲਾਂ ਅਨੁਸਾਰ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਮਿਡ ਡੇ ਮੀਲ ਵਰਕਰਾਂ ਲ਼ਈ ਘੱਟੋ-ਘੱਟ ਤਨਖ਼ਾਹ ਲਾਗੂ ਕਰਨਾ, ਵਰਕਿੰਗ ਅਧਿਆਪਕਾਂ ਕੋਲੋਂ ਟੈੱਟ ਦਾ ਟੈਸਟ ਰੱਦ ਕਰਨ ਤੇ ਅਧਿਆਪਕਾਂ ਕੋਲੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਨ ਆਦਿ ਮੰਗਾਂ ਨੂੰ ਲਾਗੂ ਕਰਵਾਇਆ ਜਾ ਸਕੇ। ਮੀਟਿੰਗ ਵਿਚ ਸੁਖਦਿਆਲ ਸਿੰਘ ਝੰਡ ਕਪੂਰਥਲਾ, ਵਰਿੰਦਰ ਸਿੰਘ ਕੰਬੋਜ, ਆਤਮਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਬਸਰਾ, ਭਜਨ ਸਿੰਘ ਮਾਨ, ਦਿਲਬਾਗ ਸਿੰਘ ਪੱਡਾ ਗੁਰਦਾਸਪੁਰ, ਸੁਖਜੀਤ ਸਿੰਘ ਪੰਨੂ, ਭੁਪਿੰਦਰ ਸਿੰਘ ਚਾਹਲ, ਜਸਪਾਲ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਸੰਧੂ, ਗੁਰਬਚਨ ਸਿੰਘ ਮੋਹਾਲੀ, ਸੁਖਦੇਵ ਸਿੰਘ ਠੀਕਰੀਵਾਲ, ਯਾਦਵਿੰਦਰ ਸਿੰਘ ਸ਼ੇਰਪੁਰ, ਮਨਜਿੰਦਰ ਸਿੰਘ ਧੰਜੂ, ਰਾਜਦੀਪ ਸਿੰਘ ਬਰੇਟਾ, ਰਾਜਬੀਰ ਸਿੰਘ ਤਰਨ ਤਾਰਨ, ਰਵਿੰਦਰ ਸਿੰਘ ਦੁੱਗਰੀ, ਤਰਸੇਮ ਪਾਲ ਸਮੇਤ ਬਹੁਤ ਸਾਰੇ ਅਧਿਆਪਕ ਆਗੂ ਹਾਜ਼ਰ ਸਨ।