ਫਾਈਟਰ ਸਪੋਰਟਸ ਜ਼ੋਨ ਦੀ ਵਿਸ਼ੇਸ਼ ਮੀਟਿੰਗ ਆਯੋਜਿਤ
ਫਾਈਟਰ ਸਪੋਰਟਸ ਜ਼ੋਨ ਦੀ ਵਿਸ਼ੇਸ਼ ਮੀਟਿੰਗ ਆਯੋਜਿਤ
Publish Date: Thu, 12 Mar 2026 09:23 PM (IST)
Updated Date: Thu, 12 Mar 2026 09:24 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਟੈਪਬਾਲ ਫੈੱਡਰੇਸ਼ਨ ਆਫ ਇੰਡੀਆ ਵੱਲੋਂ ਟੈਪਬਾਲ ਕ੍ਰਿਕਟ ਜਨਰਲ ਸਕੱਤਰ ਪੁਨੀਤ ਵਰਮਾ ਦੀ ਅਗਵਾਈ ਹੇਠ ਫਾਈਟਰ ਸਪੋਰਟਸ ਜ਼ੋਨ, ਕਰਤਾਰਪੁਰ ਰੋਡ, ਕਪੂਰਥਲਾ ਵਿਖੇ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਯੁਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਤੇ ਟੈਪਬਾਲ ਫੈੱਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਰਾਜੀਵ ਵਾਲੀਆ ਤੇ ਉਨ੍ਹਾਂ ਦੀ ਪੂਰੀ ਟੀਮ ਨੇ ਸੀਨੀਅਰ ਨੈਸ਼ਨਲ ਟੈਪਬਾਲ ਕ੍ਰਿਕਟ ਚੈਂਪੀਅਨਸ਼ਿਪ 2026 ਦਾ ਪੋਸਟਰ ਜਾਰੀ ਕੀਤਾ, ਜੋ ਕਿ 29, 30 ਤੇ 31 ਮਾਰਚ, 2026 ਨੂੰ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਸੁਲਤਾਨਪੁਰ ਲੋਧੀ, ਕਪੂਰਥਲਾ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਵਿਚ ਹੋ ਰਹੀ ਦੂਜੀ ਨੈਸ਼ਨਲ ਟੈਪਬਾਲ ਕ੍ਰਿਕਟ ਚੈਂਪੀਅਨਸ਼ਿਪ ਹੈ ਤੇ ਟੈਪਬਾਲ ਫੈੱਡਰੇਸ਼ਨ ਆਫ ਇੰਡੀਆ ਨਾਲ ਜੁੜੀਆਂ ਵੱਖ-ਵੱਖ ਰਾਜਾਂ ਦੀਆਂ ਟੀਮਾਂ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੀਆਂ ਤੇ ਆਪਣਾ ਵਧੀਆ ਪ੍ਰਦਰਸ਼ਨ ਦਿਖਾਉਣਗੀਆਂ। ਇਹ ਚੈਂਪੀਅਨਸ਼ਿਪ ਸੁਲਤਾਨਪੁਰ ਲੋਧੀ ਵਿਚ ਜਨਰਲ ਸਕੱਤਰ ਪੁਨੀਤ ਵਰਮਾ ਤੇ ਸੁਖਦੀਪ ਸਿੰਘ ਬਾਜਵਾ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਯੂਥ ਸਪੋਰਟਸ ਵੈੱਲਫੇਅਰ ਬੋਰਡ ਦੇ ਸਾਰੇ ਮੈਂਬਰਾਂ ਨੂੰ ਚੈਂਪੀਅਨਸ਼ਿਪ ਲਈ ਸੱਦਾ ਦਿੱਤਾ। ਗਗਨਦੀਪ ਕੌਰ, ਮੀਨਾ ਕੁਮਾਰੀ, ਨੀਲਮ, ਜੋਤੀ, ਰਾਬੀਆ, ਸਮਰਜੀਤ ਸਿੰਘ, ਵਿਕਰਮ ਸ਼ਰਮਾ, ਕਮਲਜੀਤ ਸਿੰਘ, ਇੰਦਰਜੀਤ ਸਿੰਘ, ਨਵਦੀਪ ਸਿੰਘ ਤੇ ਰੇਹਾਨ ਵਾਲੀਆ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ।