ਸੁਲਤਾਨਪੁਰ ਲੋਧੀ ਤੋਂ ਸ਼ਰਧਾਲੂਆਂ ਲਈ ਵਿਸ਼ੇਸ਼ ਬੱਸਾਂ ਰਵਾਨਾ ਹੋਈਆਂ
ਸੁਲਤਾਨਪੁਰ ਲੋਧੀ ਤੋਂ ਸ਼ਰਧਾਲੂਆਂ ਲਈ ਵਿਸ਼ੇਸ਼ ਬੱਸਾਂ ਰਵਾਨਾ ਹੋਈਆਂ
Publish Date: Sat, 02 May 2026 10:04 PM (IST)
Updated Date: Sat, 02 May 2026 10:05 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਕੋਦਰ ਦੇ ਦਰਬਾਰ ਬਾਬਾ ਮੁਰਾਦ ਸ਼ਾਹ ਵਿਖੇ ਸਾਈਂ ਗੁਲਾਮ ਸ਼ਾਹ ਦਾ 18ਵਾਂ ਸਾਲਾਨਾ ਉਰਸ ਸ਼ਰਧਾ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ਤੇ ਨਾ ਸਿਰਫ਼ ਪੰਜਾਬ ਤੋਂ ਸਗੋਂ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਅਸ਼ੀਰਵਾਦ ਪ੍ਰਾਪਤ ਕਰਨ ਲਈ ਦਰਬਾਰ ਵਿਖੇ ਪਹੁੰਚੇ। ਸ਼ਰਧਾਲੂਆਂ ਦੀ ਸਹੂਲਤ ਲਈ ਸੁਲਤਾਨਪੁਰ ਲੋਧੀ ਤੋਂ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਸੇਵਾ ਸੇਵਾ ਬਾਬਾ ਲਾਲਾ ਵਾਲਾ ਪੀਰ ਬੱਸ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਵਰੁਣ ਸ਼ਰਮਾ ਤੇ ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਦੀ ਅਗਵਾਈ ਹੇਠ ਕੀਤੀ ਗਈ। ਸ਼ਰਧਾਲੂਆਂ ਨਾਲ ਭਰੀਆਂ ਬੱਸਾਂ ਨੂੰ ਨਕੋਦਰ ਲਈ ਹਰੀ ਝੰਡੀ ਦਿਖਾ ਕੇ ਸਮਾਜ ਸੇਵਕ ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਰਾਜੀਵ ਧੀਰ ਨੇ ਸਾਈਂ ਗੁਲਾਮ ਸ਼ਾਹ ਦੇ 18ਵੇਂ ਉਰਸ ਤੇ ਸਾਰੇ ਸ਼ਰਧਾਲੂਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪ੍ਰਬੰਧ ਜਾਰੀ ਰਹਿਣਗੇ, ਤਾਂ ਜੋ ਕੋਈ ਵੀ ਸ਼ਰਧਾਲੂ ਬਾਬਾ ਜੀ ਦੇ ਅਸਥਾਨ ਤੇ ਸ਼ਰਧਾ ਭੇਟ ਕਰਨ ਦੇ ਮੌਕੇ ਤੋਂ ਵਾਂਝਾ ਨਾ ਰਹੇ। ਉਨ੍ਹਾਂ ਸਾਰਿਆਂ ਨੂੰ ਇਸ ਸ਼ੁਭ ਮੌਕੇ ਦੌਰਾਨ ਸ਼ਾਂਤੀ, ਸਦਭਾਵਨਾ ਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ। ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਨੇ ਹਾਜ਼ਰ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ, ਲਕਸ਼ਮੀ ਕਾਂਤ ਸੋਨੂੰ, ਜਤਿੰਦਰ ਸੇਠੀ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਕਰਨ ਸਹਿਗਲ, ਭੁਵਨੇਸ਼ ਨਈਅਰ, ਪੀਯੂਸ਼ ਸਲਪੋਨਾ, ਸੀਨੀਅਰ ਪੱਤਰਕਾਰ ਲਕਸ਼ਮੀ ਨੰਦਨ, ਜਤਿਨ ਚੌਧਰੀ, ਸੇਵਾਦਾਰ ਦਰਸ਼ਨ ਬਾਬਾ, ਰਾਮਾ, ਨਰੇਸ਼ ਹੈਪੀ, ਨੀਰਜ ਭਨੋਟ, ਹਰੀਸ਼ਪਾਲ ਨਈਅਰ, ਜਤਿੰਦਰ ਖਾਲਸਾ, ਸਰਜੂ ਮੋਗਲਾ, ਗੌਤਮ ਸ਼ਰਮਾ ਆਦਿ ਮੌਜੂਦ ਸਨ।