ਬੰਨ੍ਹ ਪੱਕੇ ਕਰਨ ਲਈ ਮਿੱਟੀ ਤੇ ਬੋਰਿਆਂ ਦੀ ਲੋੜ : ਪੱਡਾ
ਬੰਨਾਂ ਨੂੰ ਪੱਕਿਆਂ ਕਰਨ ਲਈ ਮਿੱਟੀ ਅਤੇ ਬੋਰਿਆਂ ਦੀ ਲੋੜ : ਪੱਡਾ
Publish Date: Wed, 03 Sep 2025 10:03 PM (IST)
Updated Date: Thu, 04 Sep 2025 04:10 AM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਉਪਰਲੇ ਹਿੱਸਿਆਂ ਵਿੱਚ ਹੋਈ ਭਾਰੀ ਮੀਂਹ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ । ਇਸ ਕੁਦਰਤੀ ਆਫ਼ਤ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਨੇਕਾਂ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿੰਦੇ ਹੋਏ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਮਨੁੱਖਾਂ ਦੇ ਨਾਲ-ਨਾਲ ਮਵੇਸ਼ੀਆਂ ਨੂੰ ਵੀ ਚਾਰੇ ਅਤੇ ਪਾਣੀ ਦੀ ਵੱਡੀ ਕਮੀ ਆ ਗਈ ਹੈ । ਇਸ ਗੰਭੀਰ ਸਥਿਤੀ ਵਿੱਚ ਜਿੱਥੇ ਪੰਜਾਬ ਸਰਕਾਰ, ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਦੇ ਰਾਹਤ ਕਾਰਜਾਂ ਵਿਚ ਜੁਟਿਆ ਹੋਇਆ ਹੈ। ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਹਨ। ਇਸੇ ਤਰ੍ਹਾਂ ਕਪੂਰਥਲਾ ਦੇ ਸਮਾਜ ਸੇਵਕ ਤੇ ‘ਆਪ’ ਦੇ ਕਿਸਾਨ ਵਿੰਗ ਦੋਆਬਾ ਜੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਵੀ ਪਿਛਲੇ ਕਈ ਦਿਨਾਂ ਤੋਂ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜ ਪੀੜਤਾਂ ਦੀ ਮਦਦ ਲਈ ਪੂਰੀ ਨਿਸ਼ਠਾ ਨਾਲ ਮਦਦ ਤੇ ਸੇਵਾ ਦਾ ਕਾਰਜ ਕਰ ਰਹੇ ਹਨ। ਇਹ ਯਤਨ ਨਾ ਸਿਰਫ਼ ਮਵੇਸ਼ੀਆਂ ਦੀ ਜ਼ਰੂਰੀ ਲੋੜ ਪੂਰੀ ਕਰਨ ਲਈ ਸੀ, ਸਗੋਂ ਇਸ ਨੇ ਹੜ ਪੀੜਤ ਲੋਕਾਂ ਵਿੱਚ ਹੌਸਲੇ ਅਤੇ ਭਰੋਸੇ ਦੀ ਨਵੀਂ ਕਿਰਣ ਵੀ ਜਗਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਕਿਹਾ ਕਿ ਬੰਨ੍ਹਾਂ ਦੀ ਪਕਾਈ ਕਰਨ ਲਈ ਦੂਰ-ਦੂਰ ਤੋਂ ਸੰਗਤ ਦੀ ਸੇਵਾ ਆ ਰਹੀ ਹੈ ਤੇ ਲੋਕ ਵੱਡੀ ਗਿਣਤੀ ਵਿੱਚ ਟਰਾਲੀਆਂ ਦੇ ਵਿੱਚ ਮਿੱਟੀ ਅਤੇ ਬੋਰੇ ਲੈ ਕੇ ਆ ਰਹੇ ਹਨ, ਜੋਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਪੱਡਾ ਨੇ ਸਮੂਹ ਸੰਗਤਾਂ ਤੇ ਸਮਾਜ -ਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜੇ ਵੀ ਬੰਨਾਂ ਨੂੰ ਪੱਕਿਆਂ ਕਰਨ ਲਈ ਮਿੱਟੀ ਤੇ ਬੋਰਿਆਂ ਦੀ ਲੋੜ ਹੈ। ਇਸ ਹਰ ਕੋਈ ਇਸ ਸੇਵਾ ਵਿੱਚ ਵੱਧ ਤੋਂ ਵੱਧ ਹਿੱਸਾ ਪਾਵੇ।