312ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ
ਸਮਾਜ ਸੇਵੀ ਸੰਸਥਾ ਨੇ 312ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ
Publish Date: Tue, 24 Feb 2026 06:53 PM (IST)
Updated Date: Tue, 24 Feb 2026 06:55 PM (IST)
--ਸਮਾਜ ਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਰਕਤਦਾਨ ਮਾਨਵ ਕਲਿਆਣ ਸੰਮਤੀ ਵੱਲੋਂ ਕੀਤਾ ਗਿਆ ਉਪਰਾਲਾ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਮਾਜ ਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਰਕਤਦਾਨ ਮਾਨਵ ਕਲਿਆਣ ਸੰਮਤੀ ਵੱਲੋਂ 312ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਐੱਨਆਰਆਈ ਪੈਟਰਨ ਸੁਦੇਸ਼ ਗੁਪਤਾ ਤੇ ਡਾ. ਰਣਵੀਰ ਕੌਸ਼ਲ ਦੀ ਪ੍ਰੇਰਨਾ ਤੇ ਸਹਿਯੋਗ, ਪ੍ਰਧਾਨ ਰਮੇਸ਼ ਮਹਿਰਾ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਡਾ. ਅਤੁੱਲ ਰਤਨ ਜੇਪੀ ਹਸਪਤਾਲ ਕਪੂਰਥਲਾ ਵੱਲੋਂ 65 ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਤੇ 20 ਸਕੂਲੀ ਬੱਚਿਆਂ ਨੂੰ₹100-100 ਰੁਪਏ ਦੀ ਵੰਡ ਕੀਤੀ ਗਈ। ਇਸ ਮੌਕੇ ਡਾ. ਅਤੁੱਲ ਰਤਨ ਨੇ ਕਿਹਾ ਕਿ ਨਰ ਸੇਵਾ ਨਰਾਇਣ ਸੇਵਾ ਦੇ ਸੱਚਾਈ ਦੇ ਆਧਾਰ ਉੱਤੇ ਇਹ ਸੰਸਥਾ ਬਹੁਤ ਲੰਬੇ ਸਮੇਂ ਤੋਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡਦੀ ਆ ਰਹੀ ਹੈ। ਸੰਸਥਾ ਵੱਲੋਂ ਡਾ. ਅਤੁੱਲ ਰਤਨ ਨੂੰ ਸਿਰੋਪਾਓ ਦੇਣ ਵਾਲਿਆਂ ਵਿਚ ਡਾ. ਰਣਵੀਰ ਕੌਸ਼ਲ, ਰਮੇਸ਼ ਮਹਿਰਾ, ਅਸ਼ੋਕ ਪੁਰੀ, ਪ੍ਰੋ. ਸੁਖਵਿੰਦਰ ਸਾਗਰ, ਜੋਤੀ ਪ੍ਰਕਾਸ਼ ਸ਼ਰਮਾ, ਰਾਜੇਸ਼ ਮਲਹੋਤਰਾ ਤੇ ਸੰਸਥਾ ਦੇ ਹੋਰ ਮੈਂਬਰ ਮੌਜੂਦ ਰਹੇ। ਆਪਣੇ ਸੰਬੋਧਨ ਵਿਚ ਪ੍ਰੋ. ਸੁਖਵਿੰਦਰ ਸਾਗਰ ਨੇ ਕਿਹਾ ਕਿ ਡਾ. ਅਤੁੱਲ ਰਤਨ ਦੇ ਮਾਤਾ-ਪਿਤਾ ਜੀ ਉਨ੍ਹਾਂ ਦੇ ਗੁਰੂ ਰਹੇ ਹਨ ਤੇ ਉਨ੍ਹਾਂ ਅਤੁਲ ਜੀ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਰਮੇਸ਼ ਮਹਿਰਾ, ਪ੍ਰੋ. ਸੁਖਵਿੰਦਰ ਸਾਗਰ, ਅਸ਼ੋਕ ਪੁਰੀ, ਐੱਮਡੀਐੱਸਡੀ ਸਕੂਲ ਪ੍ਰਬੰਧਕ ਰਾਕੇਸ਼ ਮਹਾਜਨ, ਰਾਜੇਸ਼ ਮਲਹੋਤਰਾ, ਜੋਤੀ ਪ੍ਰਕਾਸ਼ ਸ਼ਰਮਾ, ਕੁਲਦੀਪ ਜੋਸ਼ੀ, ਪਵਨ ਸ਼ਰਮਾ, ਸ਼ਿਵ ਦਰਸ਼ਨ ਕਪੂਰ, ਚਰਨਜੀਤ ਸਿੰਘ ਚਹਲ, ਪ੍ਰਵੀਨ ਮਕੌਲ, ਟੀਐੱਮ ਬਾਲੀ, ਅਰੁਣ ਗੁਪਤਾ, ਰਮੇਸ਼ ਭਗਤ, ਕੁਲਦੀਪ ਪਾਸੀ ਤੇ ਸੰਸਥਾ ਦੇ ਹੋਰ ਮੈਂਬਰ ਮੌਜੂਦ ਰਹੇ। ਇਸ ਮੌਕੇ ਮੰਚ ਸੰਚਾਲਨ ਐੱਮਡੀਐੱਸਡੀ ਸਕੂਲ ਦੇ ਪ੍ਰਬੰਧਕ ਰਾਕੇਸ਼ ਮਹਾਜਨ ਨੇ ਬਾਖੂਬੀ ਕੀਤਾ।