ਐੱਸਐੱਮਸੀ ਚੇਅਰਮੈਨ ਨੇ ਪੰਜ ਪੱਖੇ ਦਾਨ ਕੀਤੇ
ਐਸਐਮਸੀ ਚੇਅਰਮੈਨ ਨੇ ਪੰਜ ਪੱਖੇ ਦਾਨ ਕੀਤੇ
Publish Date: Mon, 11 May 2026 07:38 PM (IST)
Updated Date: Mon, 11 May 2026 07:39 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਸਕੂਲ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀ ਸਦਾ ਸਹਿਯੋਗ ਦਿੰਦੀ ਰਹੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਸੋਵਾਲ ਵਿਖੇ ਅਯੋਜਿਤ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਐੱਸਐੱਮਸੀ ਚੇਅਰਮੈਨ ਜੋਗਿੰਦਰ ਸਿੰਘ ਨੇ ਕੀਤਾ। ਸਕੂਲ ਮੁਖੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਸਮਾਰੋਹ ਵਿਚ ਉਚੇਚੇ ਤੌਰ ’ਤੇ ਸਰਪੰਚ ਬਿੱਕਰ ਸਿੰਘ ਗ੍ਰਾਮ ਪੰਚਾਇਤ ਬੁੱਸੋਵਾਲ਼ ਤੇ ਪੰਚਾਇਤ ਮੈਂਬਰ ਸਾਹਿਬਾਨ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ। ਸਮਾਰੋਹ ਦੌਰਾਨ ਸਕੂਲ ਦੀ ਜ਼ਰੂਰਤਾਂ ਨੂੰ ਸਨਮੁੱਖ ਰੱਖਦੇ ਹੋਏ ਚੇਅਰਮੈਨ ਜੋਗਿੰਦਰ ਸਿੰਘ ਨੇ ਬਹੁਤ ਹੀ ਵਧੀਆ ਕੁਆਲਿਟੀ ਦੇ ਪੰਜ ਪੱਖੇ ਦਾਨ ਕੀਤੇ। ਸਕੂਲ ਮੁਖੀ ਤੇ ਸਮੂਹ ਸਟਾਫ ਨੇ ਚੇਅਰਮੈਨ ਜੋਗਿੰਦਰ ਸਿੰਘ ਦੇ ਖਾਸ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਚੰਡ ਗਰਮੀ ਦੇ ਮੌਸਮ ਵਿਚ ਸਕੂਲ ਨੂੰ ਦਿੱਤੀ ਗਈ ਇਹ ਭੇਟ ਸੁਗਾਤ ਦੀ ਤਰ੍ਹਾਂ ਹੈ। ਪਿਛਲੇ ਦਿਨੀਂ ਸਮਾਜ ਸੇਵੀ ਜਸਵਿੰਦਰ ਸਿੰਘ ਜੀ ਨੇ ਪੱਖੇ ਦਾਨ ਕੀਤੇ ਸੀ। ਇਸ ਤਰ੍ਹਾਂ ਕੁਝ ਦਿਨਾਂ ਵਿਚ ਹੀ ਸਕੂਲ ਨੂੰ ਕੁੱਲ ਦਸ ਪੱਖੇ ਦਾਨ ਦੇ ਰੂਪ ਵਿਚ ਪ੍ਰਾਪਤ ਹੋਏ ਹਨ। ਇਸ ਮੌਕੇ ਲੈਕਚਰਾਰ ਇੰਦਰਜੀਤ ਕੌਰ, ਲੈਕਚਰਾਰ ਦਵਿੰਦਰ ਕੁਮਾਰ, ਜਗਜੀਤ ਸਿੰਘ, ਦਲਬੀਰ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਰਮਨਦੀਪ ਸਿੰਘ, ਅੰਕੁਸ਼ ਨਾਰੰਗ, ਸਰਬਜੀਤ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਗੁਰਿੰਦਰ ਕੌਰ, ਰਜਨੀ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਸੋਨੀਆ, ਜਗੀਰ ਸਿੰਘ ਤੇ ਬਖਸ਼ੋ ਹਾਜ਼ਰ ਸਨ।