ਐੱਚਆਈਵੀ ਜਾਗਰੂਕਤਾ ਸਬੰਧੀ ਸਲੋਗਨ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਐੱਚਆਈਵੀ ਜਾਗਰੂਕਤਾ ਸਬੰਧੀ ਸਲੋਗਨ ਤੇ ਪੋਸਟਰ ਮੇਕਿੰਗ ਮੁਕਾਬਲਾ
Publish Date: Tue, 28 Apr 2026 06:52 PM (IST)
Updated Date: Tue, 28 Apr 2026 06:55 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਸਡੀ ਕਾਲਜ ਫਾਰ ਵੂਮੈਨ ਵਿਖੇ ਐੱਨਐੱਸਐੱਸ ਵਿਭਾਗ ਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਵਿਚ ਐੱਚਆਈਵੀ (ਏਡਜ਼) ਜਾਗਰੂਕਤਾ ਵਿਸ਼ੇ ਤੇ ਸਲੋਗਨ ਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਪੰਜਾਬੀ ਵਿਭਾਗ ਦੇ ਮੈਡਮ ਕਸ਼ਮੀਰ ਕੌਰ ਤੇ ਐੱਨਐੱਸਐੱਸ ਕਲੱਬ ਦੇ ਇੰਚਾਰਜ ਸੁਨੀਤਾ ਕਲੇਰ ਦੀ ਦੇਖ-ਰੇਖ ਵਿਚ ਕਰਵਾਇਆ ਗਿਆ। ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਐੱਚਆਈਵੀ (ਏਡਜ਼) ਬਾਰੇ ਜਾਗਰੂਕਤਾ ਫੈਲਾਉਣਾ ਸੀ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਅਰਥਪੂਰਨ ਨਾਅਰਿਆਂ ਤੇ ਆਕਰਸ਼ਕ ਪੋਸਟਰਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਜੇਤੂਆਂ ਚ ਰੁਚੀ ਬੀਕਾਮ 6ਵਾਂ ਸਮੈਸਟਰ ਪਹਿਲੇ, ਨਵਜੋਤ ਕੌਰ ਬੀਏ 6ਵਾਂ ਸਮੈਸਟਰ ਦੂਜੇ ਤੇ ਕਾਜਲ ਬੀਏ ਦੂਜਾ ਸਮੈਸਟਰ ਤੀਜੇ ਸਥਾਨ ਤੇ ਰਹੀ l ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।