ਡਰਾਇੰਗ ਮੁਕਾਬਲੇ ’ਚ ਸੀਰਤ ਪਹਿਲੇ ਸਥਾਨ ’ਤੇ
ਐੱਚ ਪੀ ਵੀ ਵੈਕਸੀਨ ਤੇ ਡਰਾਇੰਗ ਮੁਕਾਬਲੇ ਵਿੱਚ ਸੀਰਤ ਰਹੀ ਪਹਿਲੇ ਸਥਾਨ ਤੇ
Publish Date: Mon, 11 May 2026 07:29 PM (IST)
Updated Date: Mon, 11 May 2026 07:30 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਰਬੀਐੱਸਕੇ ਟੀਮ ਵੱਲੋਂ ਹਿੰਦੂ ਪੁੱਤਰੀ ਪਾਠਸ਼ਾਲਾ ਕਾਇਮਪੁਰਾ ਵਿਖੇ ਐੱਚਪੀਵੀ ਵੈਕਸੀਨ ਤੇ ਡਰਾਇੰਗ ਪ੍ਰਤੀਯੋਗਿਤਾ ਕਰਵਾਈ ਗਈ। ਜ਼ਿਕਰਯੋਗ ਹੈ ਕਿ ਉਕਤ ਵੈਕਸੀਨ ਮਹਿਲਾਵਾਂ ਵਿਚ ਹੋਣ ਵਾਲੇ ਸਰਵੀਕਸ ਕੈਂਸਰ (ਬੱਚੇਦਾਨੀ ਦੇ ਮੂੰਹ ਕੈਂਸਰ) ਤੋਂ ਬਚਾਅ ਕਰਦੀ ਹੈ। ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਦਸਿਆ ਕਿ ਉਕਤ ਵੈਕਸੀਨ ਸਰਕਾਰੀ ਸਿਹਤ ਕੇਂਦਰਾਂ ਵਿਚ 14 ਤੋਂ 15 ਸਾਲ ਦੀਆਂ ਬੱਚੀਆਂ ਨੂੰ ਮੁਫ਼ਤ ਲਗਾਈ ਜਾਂਦੀ ਹੈ ਤੇ ਇਸ ਵੈਕਸੀਨ ਨੂੰ ਲਗਵਾਉਣ ਨਾਲ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਉਕਤ ਪ੍ਰਤੀਯੋਗਿਤਾ ਵਿਚ ਸੀਰਤ ਪਹਿਲੇ, ਪ੍ਰੀਆ ਦੂਸਰੇ ਤੇ ਹਰਸ਼ਪ੍ਰੀਤ ਤੀਸਰੇ ਸਥਾਨ ’ਤੇ ਰਹੀਆਂ। ਜੇਤੂ ਵਿਦਿਆਰਥਣਾਂ ਨੂੰ ਅੱਜ ਸਿਵਲ ਸਰਜਨ ਕਪੂਰਥਲਾ ਡਾ.ਸੰਜੀਵ ਭਗਤ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੂੰ ਸ਼ਰਮਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਜੀਤ ਸਿੰਘ, ਡਾ. ਰਾਜੀਵ ਭਗਤ, ਸਕੂਲ ਪ੍ਰਿੰਸੀਪਲ ਰਜਨੀ, ਮੈਡਮ ਨਿਸ਼ਾ, ਮੈਡਮ ਸੁਸ਼ਮਾ, ਰਣਜੀਤ ਕੌਰ ਆਦਿ ਵੀ ਹਾਜ਼ਰ ਸਨ।