ਸ਼ਿੰਘਰਾਲਾ ਕਲੱਬ ਨੇ ਮਨਾਇਆ ਟੈਗੋਰ ਦਾਜਨਮ ਦਿਹਾੜਾ
ਸ਼ਿੰਘਰਾਲਾ ਟੈਗੋਰ ਇੰਗਲਿਸ਼ ਲਿਟਰੇਰੀ ਕਲੱਬ" ਨੇ ਮਨਾਇਆ, ਰਬਿੰਦਰਨਾਥ ਟੈਗੋਰ ਦਾ 165ਵਾਂ ਜਨਮ ਦਿਹਾੜਾ ਨੂੰ ਸਮਰਪਿਤ
Publish Date: Fri, 08 May 2026 07:36 PM (IST)
Updated Date: Fri, 08 May 2026 07:38 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਦੁਨੀਆ ਭਰ ਵਿਚ ਜਾਣੀ-ਪਹਿਚਾਣੀ ਤੇ ਇਕੋ-ਇਕ ਨੋਬਲ ਪੁਰਸਕਾਰ ਵਿਜੇਤਾ ਭਾਰਤੀ ਸਾਹਿਤਕਾਰ ਤੇ ਬਹੁਪਸਾਰੀ ਸ਼ਖ਼ਸੀਅਤ ਰਬਿੰਦਰਨਾਥ ਟੈਗੋਰ ਜੀ ਦਾ 165ਵਾਂ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਗੁਰੂ ਹਰਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਮਨਾਇਆ ਗਿਆ। ਇਸ ਮੌਕੇ ਸਕੂਲ ਦੇ 20 ਵਿਦਿਆਰਥੀਆਂ ਵੱਲੋਂ ਇੰਟਰ ਹਾਊਸ ਇੰਗਲਿਸ਼ ਕਵਿਤਾ ਉਚਾਰਨ ਮੁਕਾਬਲੇ ਵਿਚ ਭਾਗ ਲਿਆ ਗਿਆ। ਸਕੂਲ ਵਿਦਿਆਰਥੀਆਂ ਨੇ ਰਬਿੰਦਰਨਾਥ ਟੈਗੋਰ ਜੀ ਦੁਆਰਾ ਰਚਿਤ ਕਿਤਾਬ “ਗੀਤਾਂਜਲੀ” ਵਿਚ ਦਰਜ ਕਵਿਤਾਵਾਂ ਦਾ ਸਫਲ ਉਚਾਰਨ ਕੀਤਾ। ਇਸ ਮੌਕੇ ਅਮਲਤਾਸ ਹਾਊਸ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ ਪਹਿਲਾ, ਕਚਨਾਰ ਹਾਊਸ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਦੂਜਾ ਤੇ ਅਮਲਤਾਸ ਹਾਊਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗੁਲਮੋਹਰ ਹਾਊਸ ਦੀ ਵਿਦਿਆਰਥਣ ਗੁਰਲੀਨ ਕੌਰ ਤੇ ਅਮਲਤਾਸ ਹਾਊਸ ਦੀਆਂ ਵਿਦਿਆਰਥਣਾਂ ਤਰਨਪ੍ਰੀਤ ਕੌਰ ਤੇ ਅਨੂਪਬੀਰ ਕੌਰ ਨੂੰ ਕੰਸੋਲੇਸ਼ਨ ਪ੍ਰਾਈਜ਼ ਦਿੱਤੇ ਗਏ। ਇਸ ਮੌਕੇ ਵਿੱਦਿਅਕ ਖੇਤਰ ਵਿਚ ਜਾਣੀ-ਪਹਿਚਾਣੀ ਤੇ “ਟੈਗੋਰ ਐਂਡ ਮੀ” ਕਾਵਿ ਸੰਗ੍ਰਹਿ ਦੀ ਰਚਨਹਾਰੀ ਮੈਡਮ ਪ੍ਰੋਮਿਲਾ ਅਰੋੜਾ ਮੁੱਖ ਮਹਿਮਾਨ ਦੇ ਤੌਰ ’ਤੇ ਤੇ ਮੈਡਮ ਹਰਨਿੰਦਰਜੀਤ ਕੌਰ (ਟੀਚਰ ਤੇ ਰੇਡੀਓ-ਟੀਵੀ ਪ੍ਰੈਜ਼ੈਂਟੇਟਰ) ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਸ਼ਾਮਲ ਹੋਏ। ਪ੍ਰੋਗਰਾਮ ਦੇ ਸ਼ੁਰੂ ਵਿਚ ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਨੇ ਟੈਗੋਰ ਦੇ ਪੰਜਾਬ ਨਾਲ ਗਹਿਰੇ ਸਬੰਧਾਂ ਬਾਰੇ ਚਾਨਣਾ ਪਾਇਆ। ਮੈਡਮ ਪ੍ਰੋਮਿਲਾ ਅਰੋੜਾ ਨੇ ਸ਼ਾਂਤੀ ਨਿਕੇਤਨ ਵੱਲੋਂ ਸਨਮਾਨਿਤ ਕੀਤੇ ਜਾਣ ਦੇ ਮੌਕੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ । ਮੈਡਮ ਹਰਨਿੰਦਰਜੀਤ ਨੇ ਜੱਜਮੈਂਟ ਸੁਣਾਉਂਦਿਆਂ ਬਹੁਮੁੱਲੇ ਨੁਕਤੇ ਅਤੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਜੇਤੂਆਂ ਨੂੰ ਟਰਾਫੀਆਂ ਤੇ ਨਗਦ ਇਨਾਮ ਪ੍ਰਦਾਨ ਕੀਤੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮਨਪ੍ਰੀਤ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਖੁਸ਼ਬੂ ਤੇ ਈਵੈਂਟ ਇੰਚਾਰਜ ਨਰਿੰਦਰ ਕੁਮਾਰ ਹਾਜ਼ਰ ਸਨ ।