ਬਸਪਾ ਵੱਲੋਂ ਵਾਰਡ ਨੰਬਰ 12 ਤੋਂ ਰਾਮ ਲਾਲ ਮਹੇ ਚੋਣ ਲੜਨਗੇ
ਬਸਪਾ ਵੱਲੋਂ ਵਾਰਡ ਨੰਬਰ 12 ਤੋਂ ਸ੍ਰੀ ਰਾਮ ਲਾਲ ਮਹੇ ਚੋਣ ਲੜਨਗੇ
Publish Date: Sat, 16 May 2026 07:35 PM (IST)
Updated Date: Sat, 16 May 2026 07:36 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਹੁਜਨ ਸਮਾਜ ਪਾਰਟੀ ਵੱਲੋਂ ਵਾਰਡ ਨੰਬਰ 12 ਤੋਂ ਰਾਮ ਲਾਲ ਮਹੇ ਨੂੰ ਉਮੀਦਵਾਰ ਉਤਾਰਿਆ ਹੈ। ਇਹ ਜਾਣਕਾਰੀ ਰਕੇਸ਼ ਕੁਮਾਰ ਦਤਾਰਪੁਰੀ ਸੂਬਾ ਸਕੱਤਰ ਤੇ ਡਾ. ਜਸਵੰਤ ਸਿੰਘ ਹਰਨਾਮਪੁਰ ਜ਼ਿਲ੍ਹਾ ਪ੍ਰਧਾਨ ਬਸਪਾ ਕਪੂਰਥਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਰਾਮ ਲਾਲ ਮਹੇ ਆਪਣੇ ਵਾਰਡ ਵਿਚ ਦਿਨ-ਰਾਤ ਵਿਚਰਦੇ ਹਨ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਹਮੇਸ਼ਾ ਉਠਾਉਂਦੇ ਹਨ ਤੇ ਉਨ੍ਹਾਂ ਦਾ ਸਮੇਂ ਸਿਰ ਹੱਲ ਵੀ ਕਰਵਾਉਂਦੇ ਹਨ। ਇਸੇ ਲਈ ਪਾਰਟੀ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਵਾਰਡ ਨੰਬਰ 12 ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਇਹ ਸੀਟ ਬਸਪਾ ਦੀ ਝੋਲੀ ਪਾਉਣਗੇ। ਇਸ ਮੌਕੇ ਬਸਪਾ ਉਮੀਦਵਾਰ ਰਾਮ ਲਾਲ ਮਹੇ ਨੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੇ ਮਾਣ ਨੂੰ ਬਰਕਰਾਰ ਰੱਖਣਗੇ ਤੇ ਦਿਨ-ਰਾਤ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਉਨ੍ਹਾਂ ਵਾਰਡ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਿਨ-ਰਾਤ ਕੰਮ ਆਉਣ ਵਾਲੇ ਉਮੀਦਵਾਰ ਦੀ ਪਹਿਚਾਣ ਕਰਕੇ ਹੀ ਵੋਟ ਪਾਉਣ। ਇਸ ਮੌਕੇ ਕਸ਼ਮੀਰ ਸਿੰਘ, ਪਾਲ, ਮਨਪ੍ਰੀਤ ਕੌਰ, ਪ੍ਰਭਦੀਪ ਕੌਰ, ਲਵਪ੍ਰੀਤ, ਦੇਸਰਾਜ, ਦੇਵੀ ਦਿਆਲ ਹਾਜ਼ਰ ਸਨ।