ਦੁਕਾਨਦਾਰਾਂ ਨੂੰ ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਦੀ ਹਦਾਇਤ
ਦੁਕਾਨਦਾਰਾਂ ਨੂੰ ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਦੀ ਹਦਾਇਤ
Publish Date: Fri, 17 Oct 2025 10:48 PM (IST)
Updated Date: Fri, 17 Oct 2025 10:50 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ, ਕਪੂਰਥਲਾ : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਵਲ ਸਰਜਨ ਡਾ. ਸੰਜੀਵ ਭਗਤ ਦੇ ਹੁਕਮਾਂ ’ਤੇ ਫੂਡ ਵਿੰਗ ਕਪੂਰਥਲਾ ਦੀ ਟੀਮ, ਜਿਸ ਵਿੱਚ ਡਾ. ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਅਤੇ ਮਹਿਕ ਸੈਣੀ ਫੂਡ ਸੇਫਟੀ ਅਫਸਰ ਸ਼ਾਮਲ ਸਨ, ਨੇ ਕਪੂਰਥਲਾ ਦੇ ਤਲਵੰਡੀ ਮਹਿਮਾ, ਕਾਲਾ ਸੰਘਿਆਂ, ਸਦਰ ਬਾਜ਼ਾਰ ਸਮੇਤ ਖੇਤਰਾਂ ਵਿੱਚ ਦੁਕਾਨਾਂ ਦਾ ਨਿਰੀਖਣ ਕੀਤਾ। ਵਿੰਗ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਕਿ ਉਹ ਮਠਿਆਈਆਂ ਵਿੱਚ ਸਿਰਫ਼ ਮਨਜ਼ੂਰਸ਼ੁਦਾ ਭੋਜਨ ਰੰਗਾਂ ਦੀ ਵਰਤੋਂ ਕਰਨ ਅਤੇ ਚਟਣੀਆਂ ਵਿੱਚ ਕਿਸੇ ਵੀ ਭੋਜਨ ਰੰਗ ਦੀ ਵਰਤੋਂ ਨਾ ਕੀਤੀ ਜਾਵੇ। ਟੀਮ ਨੇ ਮਠਿਆਈਆਂ ਨੂੰ ਢੱਕ ਕੇ ਰੱਖਣ ਦੀ ਤਾਕੀਦ ਕੀਤੀ। ਕੁੱਲ ਮਿਲਾ ਕੇ ਵਿੰਗ ਨੇ ਮਸਾਲੇ, ਮਠਿਆਈਆਂ, ਸੁੱਕੇ ਮੇਵੇ ਆਦਿ ਦੇ ਵੱਖ-ਵੱਖ ਖਾਣ-ਪੀਣ ਵਾਲੇ ਪਦਾਰਥਾਂ ਦੇ 8 ਨਮੂਨੇ ਲਏ। ਅੱਜ ਲਏ ਗਏ ਨਮੂਨੇ ਸਟੇਟ ਫੂਡ ਲੈਬਾਰਟਰੀ ਖਰੜ ਨੂੰ ਵਿਸ਼ਲੇਸ਼ਣ ਅਤੇ ਰਿਪੋਰਟ ਲਈ ਭੇਜ ਦਿੱਤੇ ਗਏ ਹਨ।