ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ : ਕੈਂਤ
ਸ਼ੋਮਪ੍ਰਕਾਸ ਕੈਂਥ ਨੇ ਸੂਬਾ ਸਰਕਾਰ ਤੋਂ ਮੁਲਾਜਮਾਂ ਦੀਆਂ ਮੰਗਾ ਮੰਨਣ ਦੀ ਕੀਤੀ ਅਪੀਲ਼
Publish Date: Tue, 12 May 2026 07:04 PM (IST)
Updated Date: Tue, 12 May 2026 07:06 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨਗਰ ਨਿਗਮ ਕਰਮਚਾਰੀ ਯੂਨੀਅਨ, ਫਗਵਾੜਾ, ਸਫਾਈ ਸੇਵਕ ਯੂਨੀਅਨ ਫਗਵਾੜਾ ਵੱਲੋਂ ਮਿਊਂਸੀਪਲ ਐਕਸ਼ਨ ਕਮੇਟੀ ਦੇ ਹੱਕ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਅਣਮਿੱਥੇ ਸਮੇ ਲਈ ਹੜਤਾਲ ਕੀਤੀ ਹੋਈ ਹੈ। ਨਗਰ ਨਿਗਮ ਕਮਸ਼ਿਨਰ ਦੇ ਦਫਤਰ ਬਾਹਰ ਕੀਤੀ ਹੜਤਾਲ ਵਿਚ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਤੇ ਸੂਬਾ ਸਰਕਾਰ ਨੂੰ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਅਪੀਲ਼ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕੌਮੀ ਸਕੱਤਰ ਕਿਸਾਨ ਮੋਰਚਾ ਅਵਤਾਰ ਮੰਡ, ਜ਼ਿਲ੍ਹਾ ਮਹਾਂਮੰਤਰੀ ਰਾਜੀਵ ਪਾਹਵਾ, ਪਰਮਜੀਤ ਸਿੰਘ ਚਾਚੋਕੀ, ਮੰਡਲ ਪ੍ਰਧਾਨ ਨਰੇਸ਼ ਕੋਟਰਾਣੀ, ਮੰਡਲ ਪ੍ਰਧਾਨ ਗਗਨ ਸੋਨੀ, ਜਨਰਲ ਸੈਕਟਰੀ ਮੰਡਲ ਫਗਵਾੜਾ-1 ਸੰਜੂ ਚੈਲ ਤੇ ਸ਼ਾਲੂ ਚੋਪੜਾ, ਸਾਬਕਾ ਕੌਂਸਲਰ ਬੀਰਾ ਰਾਮ, ਚੰਦਰੇਸ਼ ਕੌਲ਼, ਮਹੇਸ਼ ਬਾਂਗਾ, ਚਰਨਜੀਤ ਗੋਬਿੰਦਪੁਰਾ, ਮੰਡਲ ਪ੍ਰਧਾਨ ਮੌਲ਼ੀ ਰਮੇਸ਼ ਕੁਮਾਰ, ਮਹਿੰਦਰ ਪਾਲ ਧਰਮਸੌਤ, ਮਹਿੰਦਰ ਥਾਪਰ, ਰੋਸ਼ਨ ਲਾਲ ਸੇਠੀ, ਜੋਗਰਾਜ ਜੋਗਾ, ਵਿਸ਼ਾਲ ਘਈ ਤੇ ਯੂਨੀਅਨ ਦੇ ਕਰਮਚਾਰੀ ਵੀ ਹਾਜ਼ਰ ਸਨ।