ਸਕੂਲ ’ਚ ‘ਸ਼ੂ ਲੇਸ ਟਾਇੰਗ’ ਐਕਟੀਵਿਟੀ ਕਰਵਾਈ
ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ’ਚ ‘ਸ਼ੂ ਲੇਸ ਟਾਇੰਗ’ ਐਕਟੀਵਿਟੀ
Publish Date: Thu, 07 May 2026 07:34 PM (IST)
Updated Date: Thu, 07 May 2026 07:35 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਕੇਜੀ ਵਿੰਗ ਚ ਡਾਇਰੈਕਟਰ ਇੰਜੀ. ਹਰਨਿਆਮਤ ਕੌਰ ਦੀ ਅਗਵਾਈ ਵਿਚ ਛੋਟੇ ਬੱਚਿਆਂ ਲਈ ਇਕ ਬੜੀ ਹੀ ਮਜ਼ੇਦਾਰ ਸ਼ੂ ਲੇਸ ਟਾਇੰਗ ਐਕਟੀਵਿਟੀ ਕਰਵਾਈ ਗਈ l ਇਸ ਦੌਰਾਨ ਛੋਟੇ ਵਿਦਿਆਰਥੀਆਂ ਨੇ ਆਪਣੀਆਂ ਅੱਖਾਂ ਤੇ ਹੱਥਾਂ ਦੇ ਤਾਲਮੇਲ ਦਾ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਇੰਜੀ. ਹਰਨਿਆਮਤ ਕੌਰ ਨੇ ਕਿਹਾ ਕਿ ਇਸ ਤਰਾਂ ਦੀਆਂ ਛੋਟੀਆਂ-ਛੋਟੀਆਂ ਗਤੀਵਿਧੀਆਂ ਬੱਚਿਆਂ ਦੇ ਮਨੋਬਲ ਵਿਚ ਵਾਧਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਂਦੀਆਂ ਹਨ। ਸਕੂਲ ਪ੍ਰਸਾਸ਼ਕ ਇੰਜੀ. ਨਿਮਰਤਾ ਕੌਰ ਤੇ ਪ੍ਰਿੰਸੀਪਲ ਡਿੰਪਲ ਸ਼ਰਮਾ ਨੇ ਵਿਦਿਆਰਥੀਆਂ ਵੱਲੋਂ ਦਿਖਾਈ ਪ੍ਰਤਿਭਾ ਦੀ ਸ਼ਲਾਘਾ ਕੀਤੀ।