ਆਸ਼ੂ ਦੀ ਹੱਟੀ ਵਾਲੇ ਭਰਾਵਾਂ ਨੂੰ ਸਦਮਾ, ਮਾਤਾ ਦਾ ਦੇਹਾਂਤ
ਆਸ਼ੂ ਦੀ ਹੱਟੀ ਵਾਲੇ ਭਰਾਵਾਂ ਨੂੰ ਸਦਮਾ, ਮਾਤਾ ਦਾ ਦੇਹਾਂਤ
Publish Date: Thu, 19 Feb 2026 07:17 PM (IST)
Updated Date: Thu, 19 Feb 2026 07:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਫਗਵਾੜਾ ਸ਼ਹਿਰ ਅੰਦਰ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਆਸ਼ੂ ਦੀ ਹੱਟੀ ਵਾਲੇ ਭਰਾਵਾਂ ਅਮਰੇਸ਼ ਦੁੱਗਲ ਤੇ ਗੌਰਵ ਦੁਗਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਸ਼੍ਰੀਮਤੀ ਨੀਲਮ ਦੁੱਗਲ ਪਤਨੀ ਅਸ਼ੋਕ ਦੁੱਗਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿਚ ਵਿਲੀਨ ਹੋ ਗਏ। ਇਸ ਦੁੱਖ ਭਰੀ ਖਬਰ ਨਾਲ ਪੂਰੇ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ। ਸਿਆਸੀ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਮਾਤਾ ਨੀਲਮ ਦੁੱਗਲ ਜੀ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਦੁੱਗਲਾਂ ਹਦੀਆਬਾਦ ਫਗਵਾੜਾ ਵਿਖੇ ਕੀਤਾ ਗਿਆ। ਸਮਾਜ ਸੇਵਕ ਰਵੀ ਮੰਗਲ ਤੇ ਨਿਤਿਨ ਚੱਢਾ ਨੇ ਦਸਿਆ ਕਿ ਸ਼੍ਰੀਮਤੀ ਨੀਲਮ ਦੁੱਗਲ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਸਾਨੂੰ ਗਹਿਰੇ ਦੁੱਖ ਵਿਚ ਡੁੱਬੋ ਦਿੱਤਾ ਹੈ। ਇਸ ਦੁਖਦਾਈ ਘੜੀ ਵਿਚ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ। ਸ਼੍ਰੀਮਤੀ ਨੀਲਮ ਦੁੱਗਲ ਜੀ ਦੀ ਸ਼ਖ਼ਸੀਅਤ ਬਹੁਤ ਹੀ ਪ੍ਰੇਰਣਾਦਾਇਕ ਤੇ ਮਿੱਠੇ ਸੁਭਾਅ ਵਾਲੀ ਸੀ। ਉਹ ਨਿਮਰਤਾ, ਸਹਿਯੋਗ ਅਤੇ ਸੇਵਾ ਭਾਵਨਾ ਦੀ ਮੂਰਤ ਸਨ। ਹਰ ਕਿਸੇ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਣਾ ਉਨ੍ਹਾਂ ਦੀ ਖਾਸੀਅਤ ਸੀ। ਇਹੀ ਸੰਸਕਾਰ ਉਨ੍ਹਾਂ ਦੇ ਬੇਟਿਆਂ ਅਮਰੇਸ਼ ਦੁੱਗਲ ਤੇ ਗੌਰਵ ਦੁੱਗਲ ਵਿਚ ਵੀ ਦੇਖੇ ਜਾ ਸਕਦੇ ਹਨ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਇੰਦਰਜੀਤ ਕਰਵਲ, ਸੰਜੂ ਚਹਿਲ, ਵਿਪਨ ਸ਼ਰਮਾ, ਸਤੀਸ਼ ਪ੍ਰਭਾਕਰ, ਬਾਲ ਭੱਦਰ ਸੇਨ ਦੁੱਗਲ, ਰਾਜੂ ਚਹਿਲ ਸਮੇਤ ਵੱਡੀ ਗਿਣਤੀ ਵਿਚ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।