ਅਕਾਲੀ ਦਲ (ਬ) ਨੇ ਤਿੰਨ ਅਹੁਦੇਦਾਰਾਂ ਦਾ ਕੀਤਾ ਐਲਾਨ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਸ਼ਹਿਰੀ ਇਚਾਰਜ ਸ. ਰਣਜੀਤ ਸਿੰਘ ਖੁਰਾਣਾ ਨੇ ਤਿੰਨ ਅਹੁਦੇਦਾਰਾਂ ਦਾ ਕੀਤਾ ਐਲਾਨ
Publish Date: Wed, 29 Apr 2026 07:19 PM (IST)
Updated Date: Thu, 30 Apr 2026 04:14 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਵਿਧਾਨਸਭਾ ਹਲਕਾ ਫਗਵਾੜਾ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਸੂਬਾ ਕੋਰ ਕਮੇਟੀ ਮੈਂਬਰ (ਇੰਡਸਟਰੀ ਵਿੰਗ) ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਬਲਜੀਤ ਸਿੰਘ ਵਾਲੀਆ ਨੂੰ ਹਲਕਾ ਪ੍ਰਧਾਨ ਵਪਾਰ ਵਿੰਗ ਫਗਵਾੜਾ, ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ ਨੂੰ ਹਲਕਾ ਪ੍ਰਧਾਨ ਇਸਤਰੀ ਵਿੰਗ ਫਗਵਾੜਾ ਸ਼ਹਿਰੀ ਅਤੇ ਜਸਵਿੰਦਰ ਸਿੰਘ ਭਗਤਪੁਰਾ ਨੂੰ ਹਲਕਾ ਪ੍ਰਧਾਨ ਐਸ.ਸੀ. ਵਿੰਗ ਫਗਵਾੜਾ (ਸ਼ਹਿਰੀ) ਨਿਯੁਕਤ ਕੀਤਾ। ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਰਣਜੀਤ ਸਿੰਘ ਖੁਰਾਣਾ ਨੇ ਵਿਧਾਨਸਭਾ ਹਲਕਾ ਫਗਵਾੜਾ ‘ਚ ਵੱਧ ਤੋਂ ਵੱਧ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਥ ਅਤੇ ਪੰਜਾਬ ਪੱਖੀ ਨੀਤੀਆਂ ਨਾਲ ਜਾਣੂ ਕਰਵਾ ਕੇ ਪਾਰਟੀ ਨਾਲ ਜੋੜਨ ਦੀ ਅਪੀਲ ਕੀਤੀ। ਸਮੂਹ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ , ਕੋਮੀ ਪ੍ਰਧਾਨ ਇਡਸਟਰੀ ਅਤੇ ਵਪਾਰ ਵਿੰਗ ਪੰਜਾਬ ਐਨ ਕੇ ਸ਼ਰਮਾ, ਹਲਕਾ ਇੰਚਾਰਜ ਫਗਵਾੜਾ ਰਣਜੀਤ ਸਿੰਘ ਖੁਰਾਣਾ, ਜਿਲਾ ਪ੍ਰਧਾਨ ਜਰਨੈਲ ਸਿੰਘ ਵਾਹਦ, ਐਸ਼ ਸੀ ਜਿਲਾ ਪ੍ਰਧਾਨ ਸ. ਸਰੂਪ ਸਿੰਘ ਖਲਵਾੜਾ, ਇਡਸਟਰੀ ਵਿੰਗ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਵਾਲੀਆਂ, ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਮਿਲੀ ਹੈ, ਉਸਨੂੰ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣਗੇ। ਨਾਲ ਹੀ ਉਹਨਾਂ ਨੇ ਪਾਰਟੀ ਹਾਈਕਮਾਂਡ ਵਲੋਂ ਵਿਧਾਨਸਭਾ ਚੋਣਾਂ ਦੌਰਾਨ ਫਗਵਾੜਾ ਸੀਟ ਤੋਂ ਐਲਾਨੇ ਜਾਣ ਵਾਲੇ ਉੱਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜੇਤੂ ਬਣਾਉਣ ਦਾ ਭਰੋਸਾ ਵੀ ਦਿੱਤਾ।