ਕਾਰਜਕਾਰੀ ਪ੍ਰਧਾਨ ਮਾਨ 2 ਤੇ 3 ਜੂਨ ਨੂੰ ਦੁਆਬੇ 'ਚ ਕਰਨਗੇ ਮੀਟਿੰਗਾਂ : ਡਾ. ਜੱਖੂ
ਪ੍ਰਧਾਨ ਇਮਾਨ ਸਿੰਘ ਮਾਨ 2 ਤੇ 3 ਜੂਨ ਨੂੰ ਦੁਆਬੇ 'ਚ ਕਰਨਗੇ ਮੀਟਿੰਗਾਂ ਨੂੰ ਸੰਬੋਧਨ - ਡਾ. ਜੱਖੂ
Publish Date: Sun, 31 May 2026 10:03 PM (IST)
Updated Date: Sun, 31 May 2026 10:05 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਕਟਿੰਗ ਪ੍ਰਧਾਨ ਇਮਾਨ ਸਿੰਘ ਮਾਨ ਦੁਆਬੇ ਵਿਚ 2 ਤੇ 3 ਜੂਨ ਨੂੰ ਦੋ ਦਿਨਾਂ ਦਾ ਦੌਰਾ ਕਰਨਗੇ। ਉਹ ਦਲਿਤ ਪਰਿਵਾਰਾਂ ਦੇ ਘਰਾਂ ਵਿਚ ਦੋ ਤਰੀਕ ਨੂੰ ਤੇ ਤਿੰਨ ਤਰੀਕ ਨੂੰ ਵਿਧਾਨ ਸਭਾ ਹਲਕਾ ਕਮੇਟੀਆਂ ਦੀਆਂ ਮੀਟਿੰਗਾਂ ਮੁਕੇਰੀਆਂ ਤੇ ਫਗਵਾੜਾ ਵਿਖੇ ਕਰਨਗੇ। ਦਲ ਦੇ ਮੁੱਖ ਬੁਲਾਰੇ ਤੇ ਦੋਆਬਾ ਜ਼ੋਨ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਇਮਾਨ ਸਿੰਘ ਮਾਨ ਸਵੇਰੇ 10 ਵਜੇ ਪਿੰਡ ਭਬਿਆਨਾ (ਵਿਧਾਨ ਸਭਾ ਹਲਕਾ ਫਗਵਾੜਾ, ਦੁਪਹਿਰੇ 12 ਵਜੇ ਪਿੰਡ ਮਸੀਤੀਞ ਵਿਧਾਨ ਸਭਾ ਹਲਕਾ ਟਾਂਡਾ, ਗੜਦੀਵਾਲਾ ਸ਼ਹਿਰ ਗੁਰਦੀਪ ਸਿੰਘ ਗੜਦੀਵਾਲਾ ਦੇ ਘਰ 2 ਵਜੇ ਖਾਣਾ ਅਤੇ ਵਿਧਾਨ ਸਭਾ ਹਲਕਾ ਟਾਂਡਾ ਦੀ ਮੀਟਿੰਗ ਕਰਨਗੇ। ਇਸ ਤੋਂ ਪਿੰਡ ਖਾਨਪੁਰ ਦਲਿਤ ਆਗੂ ਪਰਸ਼ੋਤਮ ਅਹੀਰ ਦੇ ਘਰ ਪਰਿਵਾਰਾਂ ਨੂੰ ਮਿਲਣਗੇ ਅਤੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੀ ਮੀਟਿੰਗ ਲੈਣਗੇ ਤੇ ਸ਼ਾਮ 4 ਵਜੇ ਦਲਿਤਾਂ ਦੇ ਵੇੜੇ ਸਈਪੁਰ ਵਿਖੇ ਸੰਜੀਵ ਮੂਲ ਨਿਵਾਸੀ ਦੀ ਅਗਵਾਈ ਵਿਚ ਸਾਂਝੀਆਂ ਗੱਲਾਂ ਕੀਤੀਆਂ ਜਾਣਗੀਆਂ ਤੇ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਬਾਰੇ ਵਿਚਾਰ ਵਟਾਂਦਰਾ ਕਰਨਗੇ। ਇਮਾਨ ਸਿੰਘ ਮਾਨ ਟਾਂਡੇ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀਏਸੀ ਦੇ ਮੈਂਬਰ ਸੰਦੀਪ ਸਿੰਘ ਖਾਲਸਾ ਦੇ ਗ੍ਰਹਿ ਵਿਖੇ ਰਾਤ ਦਾ ਖਾਣਾ ਕਰਨ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਨਗੇ। ਤਿੰਨ ਜੂਨ ਨੂੰ ਇਮਾਨ ਸਿੰਘ ਮਾਨ ਤੇ ਡਾ. ਹਰਜਿੰਦਰ ਸਿੰਘ ਜੱਖੂ ਸਵੇਰੇ ਸ਼ਰਮਾ ਪਾਰਟੀ ਹਾਲ ਮੁਕੇਰੀਆਂ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੱਤ ਵਿਧਾਨ ਸਭਾ ਹਲਕਿਆਂ ਦੀਆਂ ਕਮੇਟੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ ਤੇ 3 ਜੂਨ ਨੂੰ ਹੀ ਬਾਦ ਦੁਪਹਿਰ 3 ਵਜੇ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਵਿਧਾਨ ਸਭਾ ਹਲਕਾ ਫਿਲੌਰ, ਵਿਧਾਨ ਸਭਾ ਹਲਕਾ ਕੈਂਟ , ਵਿਧਾਨ ਸਭਾ ਹਲਕਾ ਕਰਤਾਰਪੁਰ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੀਆਂ ਹਲਕਾ ਕਮੇਟੀਆਂ ਨੂੰ ਸਰਦਾਰ ਇਮਾਨ ਸਿੰਘ ਮਾਨ ਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਸੰਬੋਧਨ ਕਰਨਗੇ। ਉਕਤ ਮੀਟਿੰਗਾਂ ਵਿੱਚ ਸਰਦਾਰ ਇਮਾਨ ਸਿੰਘ ਮਾਨ ਅਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਪਾਰਟੀ ਨੂੰ ਪਿੰਡ ਪੱਧਰ ਮਜ਼ਬੂਤ ਕਰਨ, 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਨੂੰ ਜਿੱਤ ਨੂੰ ਯਕੀਨੀ ਬਣਾਉਣ ਲਈ ਵਿਚਾਰ ਚਰਚਾ ਕਰਨ ਦੇ ਨਾਲ ਨਾਲ 3 ਜੂਨ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਬੇਗ਼ਮਪੁਰਾ ਪੰਥਕ ਇਕੱਠ ਵਿਚ ਪਹੁੰਚਣ ਲਈ ਸੰਗਤਾਂ ਨੂੰ ਅਪੀਲ ਕਰਨਗੇ।