ਅਕਾਲੀ ਦਲ (ਅ) ਵੱਲੋਂ ਫਗਵਾੜਾ ’ਚ ਬੇਗ਼ਮਪੁਰਾ ਪੰਥਕ ਇਕੱਠ 13 ਜੂਨ ਨੂੰ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 13 ਜੂਨ ਦਾਣਾ ਮੰਡੀ ਫਗਵਾੜਾ ਵਿਖੇ ਹੋਵੇਗਾ ਬੇਗ਼ਮਪੁੱਰਾ ਪੰਥਕ ਇਕੱਠ - ਡਾ. ਹਰਜਿੰਦਰ ਸਿੰਘ ਜੱਖੂ
Publish Date: Mon, 25 May 2026 06:57 PM (IST)
Updated Date: Tue, 26 May 2026 04:08 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਤੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਵੱਲੋਂ 13 ਜੂਨ ਦਾਣਾ ਮੰਡੀ ਫਗਵਾੜਾ ਵਿਖੇ ਸੱਦੇ ਗਏ ਬੇਗ਼ਮਪੁੱਰਾ ਪੰਥਕ ਇਕੱਠ ਨੂੰ ਦਲਿਤ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਹੈੱਡ ਆਫਿਸ ਚਾਹਲ ਨਗਰ ਫਗਵਾੜਾ ਵਿਖੇ ਜੈ ਭੀਮ ਟੀਮ ਪੰਜਾਬ ਦੇ ਸੰਸਥਾਪਕ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਜੈ ਭੀਮ ਟੀਮ ਪੰਜਾਬ ਦੀਆਂ ਫਰੰਟ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜੈ ਭੀਮ ਯੂਨਾਈਟਡ ਵਾਇਸ ਆਫ਼ ਪੰਜਾਬ ਦੇ ਸਰਪ੍ਰਸਤ ਪ੍ਰਿੰਸੀਪਲ ਸਰਦਾਰ ਕੇਵਲ ਸਿੰਘ ਟੂਰਾ, ਸਟੇਟ ਕੁਆਰਡੀਨੇਟਰ ਇੰਜ. ਹੈਪੀ ਕਾਲ ਅਤੇ ਸਰਦਾਰ ਕੁਲਦੀਪ ਸਿੰਘ ਮਸੀਤੀ, ਜਿਲਾਂ ਹੁਸ਼ਿਆਰਪੁਰ ਦੇ ਜੈ ਭੀਮ ਯੂਨਾਈਟਡ ਵੁਆਇਸ ਆਫ਼ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਫੌਜੀ, ਜ਼ਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਸਰਦਾਰ ਬਲਵੀਰ ਸਿੰਘ ਬਸਰਾ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਜੇਸ਼ ਕੁਮਾਰ ਪੰਚ, ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਭਗਾਣੀਆ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਜੀਵ ਕੁਮਾਰ ਮੂਲ ਨਿਵਾਸੀ, ਜਿਲਾ ਜਲੰਧਰ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਨਿਰਮਲ ਸਿੰਘ ਸਮਰਾ, ਜੈ ਭੀਮ ਯੂਨਾਈਟਡ ਵਾਇਸ ਆਫ਼ ਪੰਜਾਬ ਦੀ ਇਸਤਰੀ ਵਿੰਗ, ਜੈ ਭੀਮ ਵੁਮਨ ਫੈਡਰੇਸ਼ਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਬੀਬੀ ਬਲਜੀਤ ਕੌਰ ਅੰਬੇਡਕਰੀ, ਜੈ ਭੀਮ ਵੁਮੈਨ ਫੈਡਰੇਸ਼ਨ ਦੇ ਪ੍ਰਧਾਨ ਬੀਬੀ ਬਲਵੀਰ ਕੌਰ ਪਠਲਾਵਾ ਆਦਿ ਸ਼ਾਮਿਲ ਹੋਏ ਤੇ ਸਾਰਿਆਂ ਦੀ 13 ਜੂਨ ਦਾਣਾ ਮੰਡੀ ਫਗਵਾੜਾ ਵਿਖੇ ਕੀਤੇ ਜਾ ਰਹੇ ਬੇਗ਼ਮਪੁੱਰਾ ਪੰਥਕ ਇਕੱਠ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਤੇ ਉਸ ਦਿਨ ਬੇਗ਼ਮਪੁੱਰਾ ਖਾਲਸਾ ਲਹਿਰ ਦੀ ਸ਼ੁਰੂਆਤ ਕੀਤੇ ਜਾਣ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵੱਲੋਂ ਕੀਤਾ ਜਾ ਰਿਹਾ ਬਹੁਤ ਵੱਡਾ ਉਦਮ ਦੱਸਿਆ ਗਿਆ। ਇਸ ਮੀਟਿੰਗ ਦੇ ਵਿੱਚ ਇਹ ਵੀ ਵਿਚਾਰਿਆ ਗਿਆ ਕਿ ਸਿੱਖ ਸਮਾਜ ਅਤੇ ਦਲਿਤ ਸਮਾਜ ਦੀਆਂ ਸਮਾਜਿਕ ਅਤੇ ਧਾਰਮਿਕ ਸਾਂਝਾ ਹੋਰ ਪੀਡੀਆਂ ਕੀਤੀਆਂ ਜਾਣ। ਇਸਨੂੰ ਸਮੇਂ ਦੀ ਜਰੂਰਤ ਤੇ ਭਵਿੱਖ ਲਈ ਅਗਵਾਈ ਕਰਨ ਵਾਲੀ ਜੋਤ ਆਖਿਆ ਗਿਆ। ਇਸ ਮੀਟਿੰਗ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੇ ਇਮਾਨ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਪੰਜਾਬ ਦੇ ਦਲਿਤ ਸਮਾਜ ਦੇ ਉੱਘੇ ਆਗੂ ਪੁਲੀਟੀਕਲ ਤੇ ਸੋਸ਼ਲ ਥਿੰਕਰ ਡਾ. ਹਰਜਿੰਦਰ ਸਿੰਘ ਜੱਖੂ ਨੂੰ ਬੇਗ਼ਮਪੁੱਰਾ ਖਾਲਸਾ ਲਹਿਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ। ਇਸ ਮੀਟਿੰਗ ਵਿੱਚ ਇਹ ਵੀ ਵਿਚਾਰਿਆ ਕਿ 1981 ਤੋਂ ਲਗਾਤਾਰ ਆਪਣੇ ਗਰੀਬ ਸਮਾਜ ਲਈ ਜੱਦੋ ਜਹਿਦ ਕਰ ਰਹੇ ਡਾ. ਹਰਜਿੰਦਰ ਸਿੰਘ ਜੱਖੂ ਨੂੰ ਸਿੱਖ ਸਮਾਜ ਅਤੇ ਦਲਿਤ ਸਮਾਜ ਵੱਲੋਂ ਦਿੱਤਾ ਜਾ ਰਿਹਾ ਬਹੁਤ ਵੱਡਾ ਮਾਣ ਹੈ। ਇਸ ਮੀਟਿੰਗ ਦੌਰਾਨ ਇੰਟਰਨੈਸ਼ਨਲ ਸ੍ਰੀ ਗੁਰੂ ਰਵਿਦਾਸ ਮਿਸ਼ਨ ਦੇ ਮੁਖੀ ਗੁਰਚਰਨ ਸਿੰਘ ਉਪਲ ਵੱਲੋਂ ਬੇਗ਼ਮਪੁੱਰਾ ਪੰਥਕ ਇਕੱਠ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ। ਜੈ ਭੀਮ ਟੀਮ ਪੰਜਾਬ ਨੇ ਪੰਜਾਬ ਵਿੱਚ ਵਿਚਰ ਰਹੀਆਂ ਸਾਰੀਆਂ ਹੀ ਦਰਦ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀ ਨੂੰ ਅਪੀਲ ਕੀਤੀ ਕਿ ਉਹ ਵੀ ਬੇਗ਼ਮਪੁਰਾ ਖਾਲਸਾ ਬੇਗ਼ਮਪੁਰਾ ਪੰਥਕ ਇਕੱਠ ਵਿੱਚ ਸਮੂਲੀਅਤ ਕਰਨ।