ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਧਾਨਸਭਾ ਚੋਣਾਂ ਲਈ ਤਿਆਰ ਹੈ ਸ਼੍ਰੋਮਣੀ ਅਕਾਲ ਦਲ - ਖੁਰਾਣਾ/ਵਾਲੀਆਂ

ਕੈਪਸ਼ਨ -11ਪੀਐਚਜੀ17 ਫਗਵਾੜਾ ਵਿਖੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕਰਦੇ ਹੋਏ ਹਲਕਾ ਸ਼ਹਿਰੀ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ, ਹਰਵਿੰਦਰ ਸਿੰਘ ਵਾਲੀਆਂ, ਬਲਜੀਤ ਸਿੰਘ ਵਾਲੀਆਂ, ਬੀਬੀ ਸਰਬਜੀਤ ਕੋਰ, ਬਹਾਦਰ ਸਿੰਘ ਸੰਗਤਪੁਰ, ਅਵਤਾਰ ਸਿੰਘ ਭੁੰਗਰਨੀ ਅਤੇ ਹੋਰ।
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਵਿਧਾਨਸਭਾ ਹਲਕਾ ਫਗਵਾੜਾ ‘ਚ ਸੰਗਠਨ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਸ਼ਹਿਰੀ ਸਰਦਾਰ ਰਣਜੀਤ ਸਿੰਘ ਖੁਰਾਣਾ ਵੱਲੋਂ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਾਬਕਾ ਆਰਮੀ ਅਫਸਰਾਂ ਤੇ ਮੁਲਾਜ਼ਮਾਂ ਨੂੰ ਵੱਡੀ ਜ਼ੁੰਮੇਵਾਰੀ ਦਿੰਦਿਆ ਕਈ ਅਹਿਮ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ। ਫਗਵਾੜਾ ਦੇ ਸਰਕਲ ਪ੍ਰਧਾਨ ਸ.ਹਰਵਿੰਦਰ ਸਿੰਘ ਵਾਲੀਆਂ ਦੇ ਉਪਰਾਲੇ ਸਦਕਾ ਅਰਬਨ ਅਸਟੇਟ ਜੋਨ ਵਿੱਚੋ ਪਰਮਜੀਤ ਸਿੰਘ ਭਾਟੀਆ ਅਤੇ ਸਤਨਾਮ ਸਿੰਘ ਧਾਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਫਗਵਾੜਾ ਨਿਯੁਕਤ ਕੀਤਾ ਗਿਆ ਹੈ, ਜਦਕਿ ਅਮਨਦੀਪ ਸਿੰਘ ਅਤੇ ਸੰਤੋਖ ਸਿੰਘ ਨੂੰ ਮੀਤ ਪ੍ਰਧਾਨ ਫਗਵਾੜਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਇਕਬਾਲ ਸਿੰਘ ਪਰਮਾਰ ਅਤੇ ਸੁਖਜਿੰਦਰ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ ਫਗਵਾੜਾ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਇਸੇ ਤਰ੍ਹਾਂ ਵਾਰਡ ਪੱਧਰ ‘ਤੇ ਵੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਰਮਜੀਤ ਸਿੰਘ ਅਜ਼ਾਦ ਨੂੰ ਵਾਰਡ ਨੰਬਰ 26 ਦਾ ਪ੍ਰਧਾਨ, ਭੁਪਿੰਦਰ ਸਿੰਘ ਨੂੰ ਵਾਰਡ ਨੰਬਰ 26 ਦਾ ਸੈਕਟਰੀ ਅਤੇ ਦਵਿੰਦਰਜੀਤ ਸਿੰਘ ਸਾਹਨੀ ਨੂੰ ਵਾਰਡ ਨੰਬਰ 28 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਮੂਹ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕਰਦੇ ਹੋਏ ਸ. ਰਣਜੀਤ ਸਿੰਘ ਖੁਰਾਣਾ ਅਤੇ ਸ. ਹਰਵਿੰਦਰ ਸਿੰਘ ਵਾਲੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ ਅਗਵਾਈ ‘ਚ ਪਾਰਟੀ ਇੱਕ ਵਾਰ ਫਿਰ ਸੂਬੇ ‘ਚ ਮਜ਼ਬੂਤੀ ਨਾਲ ਉਭਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਨਿਯੁਕਤੀਆਂ ਨਾਲ ਫਗਵਾੜਾ ਹਲਕੇ ‘ਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਵੇਗੀ ਅਤੇ ਵਰਕਰ ਪੂਰੀ ਤਾਕਤ ਨਾਲ ਚੋਣ ਮੈਦਾਨ ‘ਚ ਉਤਰਨਗੇ। ਸਰਦਾਰ ਖੁਰਾਣਾ ਨੇ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ (ਬ) ਫਗਵਾੜਾ ਹਲਕੇ ਤੋਂ ਜਿੱਤ ਦਰਜ ਕਰੇਗਾ ਅਤੇ ਪੰਜਾਬ ‘ਚ ਇੱਕ ਵਾਰ ਫਿਰ ਅਕਾਲੀ ਦਲ ਦੀ ਮਜ਼ਬੂਤ ਸਰਕਾਰ ਬਣੇਗੀ। ਇਸ ਮੋਕੇ ਬੀਬੀ ਸਰਬਜੀਤ ਕੋਰ, ਬਲਜੀਤ ਸਿੰਘ ਵਾਲੀਆਂ, ਅਵਤਾਰ ਸਿੰਘ ਭੁੰਗਰਨੀ, ਬਹਾਦਰ ਸਿੰਘ ਸੰਗਤਪੁਰ, ਬਲਜਿੰਦਰ ਸਿੰਘ ਠੇਕੇਦਾਰ, ਪਰਮਿੰਦਰ ਸਿੰਘ ਜੰਡੂ, ਹਰਜੋਤ ਸਿੰਘ ਪਾਹਵਾ, ਰਣਜੀਤ ਸਿੰਘ ਸੰਧਲ, ਝਿਰਮਲ ਸਿੰਘ ਭਿੰਡਰ, ਮੱਖਣ ਸਿੰਘ, ਗੁਰਮੁਖ ਸਿੰਘ ਅਰੋੜਾ, ਜਸਵਿੰਦਰ ਸਿੰਘ ਭਗਤਪੁਰਾ ਅਤੇ ਹੋਰ ਹਾਜ਼ਰ ਸਨ