ਸ਼ਿੰਘਰਾਲਾ ਸਕੂਲ ਨਡਾਲਾ ਵਿਦਿਆਰਥੀਆਂ ਮਾਰੀਆਂ ਮੱਲ੍ਹਾਂ
ਸ਼ਿੰਘਰਾਲਾ ਸਕੂਲ ਨਡਾਲਾ ਦਾ ਬਾਰਵੀਂ ਕਲਾਸ ਨਤੀਜਾ ਸ਼ਾਨਦਾਰ ਰਿਹਾ
Publish Date: Thu, 14 May 2026 09:04 PM (IST)
Updated Date: Thu, 14 May 2026 09:06 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸ਼ਿੰਘਰਾਲਾ ਸਕੂਲ ਨਡਾਲਾ ਦਾ ਸੀਬੀਐੱਸਈ ਬਾਰ੍ਹਵੀਂ ਸਾਇੰਸ, ਕਾਮਰਸ ਤੇ ਆਰਟਸ ਦਾ ਨਤੀਜਾ ਹਮੇਸ਼ਾਂ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਰਿਹਾ। ਸਾਇੰਸ ਵਿਚੋਂ ਹਿਤਾਸ਼ੀ ਸਰੋਆ 91.2 ਫੀਸਦੀ, ਸੁਖਮਨਪ੍ਰੀਤ ਕੌਰ 91 ਫੀਸਦੀ ਤੇ ਜਸਲੀਨ ਕੌਰ 90 ਫੀਸਦੀ ਅੰਕ ਲੈ ਕੇ ਟਾਪਰ ਰਹੀਆਂ। ਕਾਮਰਸ ਸਟ੍ਰੀਮ ਵਿਚੋਂ ਨੈਨਸੀ 90 ਫੀਸਦੀ, ਜਸਲੀਨ ਕੌਰ 88 ਫੀਸਦੀ ਤੇ ਰੀਆ ਸ਼ਰਮਾ 80 ਫੀਸਦੀ ਅੰਕ ਲੈ ਕੇ ਪਹਿਲੇ, ਦੂਜੇ ਤੇ ਤੀਜੇ ਨੰਬਰ ’ਤੇ ਰਹੀਆਂ ਜਦਕਿ ਆਰਟਸ ਵਿਚੋਂ ਪੱਲਵੀ 93 ਫੀਸਦੀ ਲੈ ਕੇ ਫਸਟ ਰਹੀ ਜਦਕਿ ਮਨਪ੍ਰੀਤ ਕੌਰ 86 ਫੀਸਦੀ ਅੰਕ ਲੈ ਕੇ ਦੂਜੇ ਤੇ ਹਰਪ੍ਰੀਤ ਕੌਰ 82 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਦੱਸਿਆ ਕਿ ਜੈਸਮੀਨ ਕੌਰ ਪਲੱਸ ਟੂ ਸਾਇੰਸ ਨੇ ਇੰਗਲਿਸ਼ ਵਿਚੋਂ 98 ਫੀਸਦੀ ਨੰਬਰ ਪ੍ਰਾਪਤ ਕੀਤੇ। ਜਸਲੀਨ ਨੇ ਆਈਟੀ ਵਿਚੋਂ 98 ਫੀਸਦੀ, ਮਨਪ੍ਰੀਤ ਕੌਰ ਨੇ ਪੰਜਾਬੀ ਵਿਚੋਂ 96 ਫੀਸਦੀ ਤੇ ਰੂਹਾਨੀ ਨੇ ਹੈਲਥ ਕੇਅਰ ਵਿਚੋਂ 94 ਫੀਸਦੀ ਨੰਬਰ ਲਏ।