ਜੋਤੀ ਵੈਸ਼ਨੋ ਢਾਬਾ ਦੇ ਬੰਦ ਪਏ ਪੈਲਸ 'ਚ ਮਿਲਿਆ ਕਈ ਟਨ ਗਾਊ ਮਾਸ, ਮਾਲਕ ਸਣੇ ਕਈ 'ਤੇ ਮਾਮਲਾ ਦਰਜ
ਬੀਤੀ ਰਾਤ ਫਗਵਾੜਾ ਦੇ ਬਿਰਕਾ ਨਜ਼ਦੀਕ ਜੀਟੀ ਰੋਡ 'ਤੇ ਮੌਜ਼ੂਦ ਜੋਤੀ ਵੈਸ਼ਨੋ ਢਾਬਾ ਦੇ ਬੰਦ ਪਏ ਪੈਲਸ ਵਿੱਚੋਂ ਕਈ ਟਨ ਗਾਊ ਮਾਸ ਬਰਾਮਦ ਹੋਇਆ ਸੀ। ਮੌਕੇ 'ਤੇ ਹਿੰਦੂ ਸੰਗਠਨਾਂ ਵੱਲੋਂ ਰੋਸ ਜਾਹਿਰ ਕਰਨ ਉਪਰੰਤ ਫਗਵਾੜਾ ਪੁਲਿਸ ਵੱਲੋਂ ਤਾਸੀਮ ਪੁੱਤਰ ਮਹਿਮੂਦ ਵਾਸੀ ਪੁਰਾਣੀ ਚੁੰਗੀ ਹਾਪੁਡ, ਭੂਰਾ ਪੁੱਤਰ ਬਾਬੂ ਬਾਸੀ ਗੰਗਰੇਟ ਹਾਪੜ, ਵਿਜੇ ਕੁਮਾਰ ਪੁੱਤਰ ਰਾਮ ਲਾਲ ਬਾਸੀ ਬਸੰਤ ਨਗਰ, ਬੱਬੂ ਪੁੱਤਰ ਰਾਮ ਲਾਲ ਬਾਸੀ ਬਸੰਤ ਨਗਰ
Publish Date: Thu, 03 Jul 2025 01:20 PM (IST)
Updated Date: Thu, 03 Jul 2025 01:23 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਬੀਤੀ ਰਾਤ ਫਗਵਾੜਾ ਦੇ ਬਿਰਕਾ ਨਜ਼ਦੀਕ ਜੀਟੀ ਰੋਡ 'ਤੇ ਮੌਜ਼ੂਦ ਜੋਤੀ ਵੈਸ਼ਨੋ ਢਾਬਾ ਦੇ ਬੰਦ ਪਏ ਪੈਲਸ ਵਿੱਚੋਂ ਕਈ ਟਨ ਗਾਊ ਮਾਸ ਬਰਾਮਦ ਹੋਇਆ ਸੀ। ਮੌਕੇ 'ਤੇ ਹਿੰਦੂ ਸੰਗਠਨਾਂ ਵੱਲੋਂ ਰੋਸ ਜਾਹਿਰ ਕਰਨ ਉਪਰੰਤ ਫਗਵਾੜਾ ਪੁਲਿਸ ਵੱਲੋਂ ਤਾਸੀਮ ਪੁੱਤਰ ਮਹਿਮੂਦ ਵਾਸੀ ਪੁਰਾਣੀ ਚੁੰਗੀ ਹਾਪੁਡ, ਭੂਰਾ ਪੁੱਤਰ ਬਾਬੂ ਬਾਸੀ ਗੰਗਰੇਟ ਹਾਪੜ, ਵਿਜੇ ਕੁਮਾਰ ਪੁੱਤਰ ਰਾਮ ਲਾਲ ਬਾਸੀ ਬਸੰਤ ਨਗਰ, ਬੱਬੂ ਪੁੱਤਰ ਰਾਮ ਲਾਲ ਬਾਸੀ ਬਸੰਤ ਨਗਰ, ਅਰਮਾਨ ਬਾਸੀ ਰੋਹਿੰਗੀਆ ,ਬਿਲਾਸ ਰਾਣਾ ਪੁੱਤਰ ਰਜਿੰਦਰ ਸਿੰਘ ਉੱਤਰ ਪ੍ਰਦੇਸ਼, ਜੋਤੀ ਢਾਬੇ ਦੇ ਮਾਲਕ ਸਮੇਤ 8-9 ਮਾਲੂਮ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ। ਉਪਰੰਤ ਹਿੰਦੂ ਸੰਗਠਨਾਂ ਵੱਲੋਂ ਗਾਊ ਮਾਸ ਦੇ ਟੁਕੜਿਆਂ ਨੂੰ ਖਜੂਰਲਾ ਨਜ਼ਦੀਕ ਹਿੰਦੂ ਰੀਤੀ ਰਿਵਾਜਾਂ ਮੁਤਾਬਿਕ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਮੌਜ਼ੂਦ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਹਰਜੀਮਾਨ, ਭਾਜਪਾ ਜਿਲਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ, ਹਿੰਦੂ ਲੀਡਰ ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਸਮੇਤ ਵੱਡੀ ਗਿਣਤੀ ਵਿੱਚ ਸਨਾਤਨ ਪ੍ਰੇਮੀ ਹਾਜ਼ਰ ਸਨ। ਸਾਰਿਆਂ ਨੇ ਇਕ ਸੁਰ ਵਿੱਚ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਨੇ ਵੀ ਫਗਵਾੜਾ ਸ਼ਹਿਰ ਅੰਦਰ ਅਜਿਹਾ ਘਿਨਾਉਣਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਮੌਕੇ 'ਤੇ ਮੌਜ਼ੂਦ ਐਸਪੀ ਫਗਵਾੜਾ ਰੁਪਿੰਦਰ ਭੱਟੀ ਡੀਐਸਪੀ ਭਰਤ ਭੂਸ਼ਣ ਐਸਐਚਓ ਊਸ਼ਾ ਰਾਣੀ ਨੇ ਭੁੱਖ ਤਾਂ ਇੰਤਜ਼ਾਮਆਤ ਕਰਕੇ ਗਊ ਮਾਸ ਦਾ ਅੰਤਿਮ ਸੰਸਕਾਰ ਹਿੰਦੂ ਸੰਗਠਨਾਂ ਨਾਲ ਮਿਲ ਕੇ ਪੂਰਾ ਕਰਵਾਇਆ ਇਸ ਮੌਕੇ ਜਾਣਕਾਰੀ ਦਿੰਦੇ ਆ ਐਸਪੀ ਰੁਪਿੰਦਰ ਕੌਰ ਭੱਟੀ ਨੇ ਭਰੋਸਾ ਦਵਾਇਆ ਕਿ ਜਿਨ੍ਹਾਂ ਨੇ ਵੀ ਇਸ ਕਾਰਜ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਸਖਤ ਸਜ਼ਾ ਦਵਾਈ ਜਾਵੇਗੀ।