ਥਾਪਰ ਤੇ ਮਸੀਤੀ ਦੁਆਬਾ ਜ਼ੋਨ ਦੇ ਕੁਆਰਡੀਨੇਟਰ ਨਿਯੁਕਤ
ਸੇਠ ਥਾਪਰ ਅਤੇ ਮਾ. ਕੁਲਦੀਪ ਸਿੰਘ ਮਸੀਤੀ ਨੂੰ ਦੁਆਬਾ ਜ਼ੋਨ ਦਾ ਕੁਆਰਡੀਨੇਟਰ ਕੀਤਾ ਨਿਯੁਕਤ
Publish Date: Thu, 26 Mar 2026 07:19 PM (IST)
Updated Date: Thu, 26 Mar 2026 07:23 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਦੇ ਫਾਊਂਡਰ ਪ੍ਰਧਾਨ ਡਾ.ਹਰਜਿੰਦਰ ਸਿੰਘ ਜੱਖੂ ਨੇ ਦੁਆਬੇ ਦੇ ਵੱਡੇ ਦਲਿਤ ਨੇਤਾ ਗਗਨ ਨੂਰਪੁਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਗਰਮ ਆਗੂ ਸੇਠ ਥਾਪਰ ਨਾਲ ਵਿਸ਼ੇਸ਼ ਮੀਟਿੰਗ ਜਥੇਬੰਦੀ ਦੇ ਮੁੱਖ ਦਫ਼ਤਰ ਜੱਖੂ ਹਸਪਤਾਲ ਚਾਹਲ ਨਗਰ ਫਗਵਾੜਾ ਞਿਖੇ ਕੀਤੀ। ਡਾ. ਜੱਖੂ ਨਾਲ ਮਹਾਂਰਿਸ਼ੀ ਵਾਲਮੀਕਿ ਜੀ ਮੰਦਿਰ ਦੇ ਵੱਡੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਗਗਨ ਨੂਰਪੁਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਗਰਮ ਆਗੂ ਸੇਠ ਥਾਪਰ ਨੇ ਅੰਬੇਡਕਰੀ ਸਮਾਜ ਦੇ ਮਸਲਿਆਂ ’ਤੇ ਲੰਬੀ ਗੱਲਬਾਤ ਕੀਤੀ ਤੇ ਜੈ ਭੀਮ ਟੀਮ ਪੰਜਾਬ ਦੇ ਹਰ ਪ੍ਰੋਗਰਾਮ ਨੂੰ ਸੰਜ਼ੀਦਗੀ ਨਾਲ ਦੁਆਬੇ ਚ ਕਾਮਯਾਬ ਕਰਨ ਦਾ ਭਰੋਸਾ ਵੀ ਦੁਆਇਆ। ਡਾ. ਹਰਜਿੰਦਰ ਸਿੰਘ ਜੱਖੂ ਨੇ ਸੇਠ ਥਾਪਰ ਅਜੜਾਮ ਤੇ ਮਾਸਟਰ ਕੁਲਦੀਪ ਸਿੰਘ ਮਸੀਤੀ ਨੂੰ ਜੈ ਭੀਮ ਯੁਨਾਈਟਿਡ ਵੁਆਇਸ ਆਫ਼ ਪੰਜਾਬ ਦੁਆਬਾ ਜ਼ੋਨ ਦਾ ਜ਼ੋਨ ਕੁਆਰਡੀਨੇਟਰ ਨਿਯੁਕਤ ਕਰਨ ਦਾ ਐਲਾਨ ਕੀਤਾ। ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਗਗਨ ਨੂਰਪੁਰ ਨੇ 12 ਅਪ੍ਰੈਲ ਨੂੰ ਪਿੰਡ ਨੂਰਪੁਰ (ਨਕੋਦਰ) ਵਿਖੇ ਡਾ. ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਜਥੇਬੰਦੀ ਦੀ ਸਮੁੱਚੀ ਟੀਮ ਨੂੰ ਪਹੁੰਚਣ ਦਾ ਸੱਦਾ ਦਿੱਤਾ।