ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵੱਲੋਂ ਸਮੂਹਿਕ ਹੜਤਾਲ ਦਾ ਐਲਾਨ
ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵੱਲੋਂ ਸਮੂਹਿਕ ਹੜਤਾਲ ਦਾ ਐਲਾਨ
Publish Date: Fri, 29 May 2026 07:44 PM (IST)
Updated Date: Fri, 29 May 2026 07:47 PM (IST)

ਵਾਰਿਸ ਪੰਜਾਬ ਦੇ, ਸ਼ੇਰੇ ਪੰਜਾਬ, ਬੀਕੇਯੂ ਡਕੌਂਦਾ, ਪੀਕੇਯੂ ਬਾਗੀ ਵੱਲੋਂ ਹੜਤਾਲ ਨੂੰ ਸਮਰਥਨ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿਚ ਭੀੜ ਘਟਾਉਣ ਤੇ ਪੰਜਾਬ ਦੇ ਲੋਕਾਂ ਨੂੰ ਬੇਹਤਰ ਤੇ ਨੇੜੇ ਦਫ਼ਤਰੀ ਸੁਵਿਧਾ ਦੇਣ ਲਈ ਪਿੰਡਾਂ, ਸ਼ਹਿਰਾਂ ਵਿਚ ਸੇਵਾ ਕੇਂਦਰ ਜਾਂ ਸੁਵਿਧਾ ਕੇਂਦਰ ਖੋਲ੍ਹੇ ਸਨ। ਇਨ੍ਹਾਂ ਸੁਵਿਧਾ ਕੇਂਦਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਿੰਡਾਂ ਵਿਚੋਂ ਹੀ ਪੜੇ-ਲਿਖੇ ਨੌਜਵਾਨ ਲੜਕੇ-ਲੜਕੀਆਂ ਨੂੰ ਆਊਟ ਸੋਰਸਸ ਤਹਿਤ ਨਿਗੁਣੀਆਂ ਤਨਖਾਹਾਂ ’ਤੇ ਇਹ ਕਹਿ ਕੇ ਰੱਖਿਆ ਗਿਆ ਸੀ ਕਿ ਆਉਂਦੇ ਸਮੇਂ ਵਿਚ ਤੁਹਾਨੂੰ ਤੁਹਾਡੀ ਪੜ੍ਹਾਈ ਤੇ ਕਾਬਲੀਅਤ ਦੇ ਅਧਾਰ ’ਤੇ ਰੈਗੂਲਰ ਕੀਤਾ ਜਾਵੇਗਾ ਪਰ ਉਸ ਤੋਂ ਬਾਅਦ ਦੋ ਸਰਕਾਰਾਂ ਤੇ ਲਗਭਗ 10 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਨਾ ਤਨਖਾਹਾਂ ਵਿਚ ਕੋਈ ਵਾਧਾ ਕੀਤਾ ਗਿਆ ਤੇ ਨਾ ਹੀ ਆਊਟ ਸੋਰਸ ਵਿਚੋਂ ਕੱਢ ਕੇ ਰੈਗੂਲਰ ਭਰਤੀ ਸਬੰਧੀ ਕਿਸੇ ਬਿਨੈ ਪੱਤਰ ਦੀ ਮੰਗ ਕੀਤੀ ਗਈ। ਪ੍ਰਾਈਵੇਟ ਕੰਪਨੀਆਂ ਨੂੰ ਉਕਤ ਸੁਵਿਧਾ ਕੇਂਦਰ ਠੇਕੇ ’ਤੇ ਦੇ ਕੇ ਕੰਮ ਕਰ ਰਹੇ ਮੁਲਾਜ਼ਮ ਮੁੰਡੇ, ਕੁੜੀਆਂ ਦਾ ਆਰਥਿਕ ਸ਼ੋਸਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਬੈਨਰ ਹੇਠ ਸਮੂਹਿਕ ਹੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਕਪੂਰਥਲਾ ਅੰਦਰ ਵੀ ਅੱਜ ਸਾਰੇ ਸੇਵਾ ਕੇਂਦਰ ਬੰਦ ਰਹਿਣਗੇ ਤੇ ਡੀਸੀ ਦਫਤਰ ਕੰਪਲੈਕਸ ਵਿਚ ਮੌਜੂਦ ਸੇਵਾ ਕੇਂਦਰ ਦੇ ਬਾਹਰ ਸਵੇਰੇ 7.30 ਵਜੇ ਤੋਂ ਰੋਸ ਪ੍ਰਦਰਸ਼ਨ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ ਸਬੰਧੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇਨ੍ਹਾਂ ਮੁਲਾਜ਼ਮਾਂ ਦੀ ਲੁੱਟ ਦੀ ਨਿਖੇਧੀ ਕਰਦੀ ਹੈ ਤੇ ਆਪਣੀ ਪਾਰਟੀ ਵੱਲੋਂ ਤੇ ਸ਼ੇਰੇ ਪੰਜਾਬ ਜਥੇਬੰਦੀ, ਬੀਕੇਯੂ ਡਕੌਂਦਾ, ਪੀਕੇਯੂ ਬਾਗੀ ਵੱਲੋਂ ਵੀ ਇਨ੍ਹਾਂ ਨੂੰ ਸਮਰਥਨ ਦਾ ਐਲਾਨ ਕਰਦੇ ਹਾਂ। ਇਸ ਸਮੇਂ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਕਪੂਰਥਲਾ ਵੱਲੋਂ ਰਮਨਦੀਪ ਕੌਰ, ਪਰਮਿੰਦਰ ਸਿੰਘ, ਜਤਿੰਦਰ ਸਿੰਘ, ਅਜੇ ਗਿੱਲ, ਅਮਨ, ਕੁਲਜਿੰਦਰ ਸਿੰਘ ਲੋਟੀਆ, ਵਰਿੰਦਰ ਸਿੰਘ, ਮਨਿੰਦਰ ਸਿੰਘ, ਮੁਕੰਬਲ ਸਿੰਘ, ਅਰਮਾਨ ਸਿੰਘ, ਗੁਲਸ਼ਨ ਕੁਮਾਰ, ਅਕਸ਼ੈ ਕੁਮਾਰ ਰਾਣਾ, ਹਰਪਾਲ ਸਿੰਘ, ਰੂਬੀ, ਹਰਪ੍ਰੀਤ ਕੌਰ, ਸੋਨੀਆ, ਅਨੁਪਮਾ ਅਟਵਾਲ, ਹਰਪ੍ਰੀਤ ਕੌਰ, ਪੂਜਾ, ਰਜਨੀ, ਸ਼ਰਨਜੀਤ ਕੌਰ, ਸਿਮਰਨਜੀਤ ਕੌਰ, ਸੰਜਨਾ ਕੌਰ, ਗੁਰਮੀਤ ਕੌਰ, ਨੇਹਾ, ਕਿਰਨਦੀਪ ਕੌਰ ਆਦਿ ਹਾਜ਼ਰ ਰਹੇ।