ਜਨਗਣਨਾ 2026 ਦੀ ਟਰੇਨਿੰਗ ਸਬੰਧੀ ਸੈਮੀਨਾਰ ਕਰਵਾਇਆ
ਜਨਗਣਨਾ 2026 ਦੀ ਟਰੇਨਿੰਗ ਸਬੰਧੀ ਸੈਮੀਨਾਰ ਕਰਵਾਇਆ
Publish Date: Mon, 06 Apr 2026 09:00 PM (IST)
Updated Date: Mon, 06 Apr 2026 09:02 PM (IST)

ਕੁਲਵਿੰਦਰ ਲਾਡੀ, ਲਖਵੀਰ ਲੱਖੀ, ਪੰਜਾਬੀ ਜਾਗਰਣ ਫੱਤੂਢੀਂਗਾ/ਸੁਲਤਾਨਪੁਰ ਲੋਧੀ : ਡਿਪਟੀ ਕਮਿਸ਼ਨਰ ਕਮ ਪ੍ਰਿੰਸੀਪਲ ਸੈਂਸਜ਼ ਅਫਸਰ ਤੇ ਨਵਨੀਤ ਕੌਰ ਬੱਲ ਕਮ ਨੋਡਲ ਸੈਂਸਜ਼ ਅਫਸਰ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਖੋਜ ਅਫਸਰ ਕਮ ਵਧੀਕ ਸੈਂਸਜ਼ ਅਫਸਰ ਜਗਪਾਲ ਸਿੰਘ ਸੀਨੀਅਰ ਏਆਰਓ ਦੀ ਅਗਵਾਈ ਹੇਠ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਜਨਗਣਨਾ 2026 ਦੀ ਟਰੇਨਿੰਗ ਜ਼ਿਲ੍ਹਾ ਮਾਸਟਰ ਟਰੇਨਰ ਦਵਿੰਦਰ ਵਾਲੀਆ, ਜ਼ਿਲ੍ਹਾ ਮਾਸਟਰ ਟਰੇਨਰ ਰਜੇਸ਼ ਜੋਲੀ ਵੱਲੋਂ ਕਰਵਾਈ ਗਈ। ਜਨਗਨਣਾ ਦੀ ਟ੍ਰੇਨਿੰਗ ਵਿਚ ਜ਼ਿਲ੍ਹੇ ਦੇ ਫੀਲਡ ਅਫਸਰਾਂ ਨੇ ਭਾਗ ਲਿਆ। ਇਸ ਟ੍ਰੇਨਿੰਗ ਵਿਚ ਇਸ ਮੌਕੇ ਜ਼ਿਲ੍ਹਾ ਮਾਸਟਰ ਟਰੇਨਰਸ ਨੇ ਸੈਂਸਜ਼ ਦੇ ਵੱਖੋ-ਵੱਖਰੇ ਮੋਡਿਊਲ ਤੇ ਮੈਥਡੋਲਜੀ ਨੂੰ ਪੀਪੀਟੀ ਦੀ ਸਹਾਇਤਾ ਨਾਲ ਵਿਸਥਾਰ ਪੂਰਵਕ ਸਮਝਾਇਆ ਤੇ ਮੌਕੇ ਦੇ ਹਾਜ਼ਰ ਸੈਂਸਜ਼ ਸਟਾਫ ਵੱਲੋਂ ਪ੍ਰਸ਼ਨ ਉੱਤਰ ਦੇ ਰੂਪ ਵਿਚ ਜਵਾਬ ਵੀ ਲਏ। ਇਨੂਮੀਨੇਟਰ ਮਾਸਟਰ ਟਰੇਨਰ ਤੇ ਫੀਲਡ ਅਫਸਰਾਂ ਨੂੰ ਜਨਗਣਨਾ ਦੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਮਾਸਟਰ ਟ੍ਰੇਨਰ ਨੇ ਦਿੱਤੀ। ਇਸ ਟ੍ਰੇਨਿੰਗ ਵਿਚ ਸੈਂਸਜ਼ ਹਾਊਸ, ਪਾਣੀ ਦੇ ਸਰੋਤ, ਘਰਾਂ ਦੀ ਗਿਣਤੀ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਮੌਕੇ ਹਿਤਾਸ਼ੂ ਸ਼ਰਮਾ ਜ਼ਿਲ੍ਹਾ ਕੋਆਰਡੀਨੇਟਰ ਸੈਸਜ਼ ਨੇ ਵੀ ਭਾਗ ਲਿਆ। ਇਸ ਮੌਕੇ ਮਾਸਟਰ ਟ੍ਰੇਨਰ ਹਰੀਪਾਲ ਸਿੰਘ, ਮਾਸਟਰ ਟ੍ਰੇਨਰ ਜਬਰਜੰਗ ਸਿੰਘ, ਮਾਸਟਰ ਟ੍ਰੇਨਰ ਨਰੇਸ਼ ਕੋਹਲੀ, ਇਲੈਕਸ਼ਨ ਇੰਚਾਰਜ ਵਿਵੇਕ ਗਾਬਾ, ਮੈਡਮ ਇੰਦਰਜੀਤ ਕੌਰ, ਰਜਤ ਭਾਟੀਆ, ਅਮਰਜੀਤ ਸਿੰਘ ਆਦਿ ਵੀ ਹਾਜ਼ਰ ਸਨ।