6ਵਾਂ ਜ਼ਿਲ੍ਹਾ ਪੱਧਰੀ ਵੁਸ਼ੂ ਮੁਕਾਬਲਾ ਕਰਵਾਇਆ
ਚੁਣੇ ਗਏ ਖਿਡਾਰੀ ਪੰਜਾਬ ਰਾਜ ਪੱਧਰੀ ਵੁਸ਼ੂ ਮੁਕਾਬਲੇ ’ਚ ਹਿੱਸਾ ਲੈਣਗੇ : ਰਾਜੀਵ ਵਾਲੀਆ
Publish Date: Thu, 07 May 2026 07:32 PM (IST)
Updated Date: Thu, 07 May 2026 07:35 PM (IST)

ਚੁਣੇ ਗਏ ਖਿਡਾਰੀ ਪੰਜਾਬ ਰਾਜ ਪੱਧਰੀ ਵੁਸ਼ੂ ਮੁਕਾਬਲੇ ’ਚ ਹਿੱਸਾ ਲੈਣਗੇ : ਰਾਜੀਵ ਵਾਲੀਆ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਕਪੂਰਥਲਾ ਵੱਲੋਂ ਜਨਰਲ ਸਕੱਤਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਪਾਵਰ ਜ਼ੋਨ ਕਪੂਰਥਲਾ ਵਿਖੇ 6ਵਾਂ ਜ਼ਿਲ੍ਹਾ ਪੱਧਰੀ ਵੁਸ਼ੂ ਸਬ ਜੂਨੀਅਰ, ਜੂਨੀਅਰ, ਸੀਨੀਅਰ (ਲੜਕੇ ਅਤੇ ਕੁੜੀਆਂ) ਮੁਕਾਬਲਾ ਕਰਵਾਇਆ ਗਿਆ। ਫਾਈਟਰ ਸਪੋਰਟਸ ਜ਼ੋਨ ਕਪੂਰਥਲਾ (ਕੋਚ ਪ੍ਰਦੀਪ ਬਜਾਜ), ਅਮੁਨੇਲ ਸਪੋਰਟਸ ਕਲੱਬ ਕਪੂਰਥਲਾ (ਕੋਚ ਸੁਖਦੀਪ ਸਿੰਘ ਬਾਜਵਾ), ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ (ਕੋਚ ਹਰਪ੍ਰੀਤ ਸਿੰਘ), ਫਿੱਟ ਆਲਵੇਜ਼ ਹਿੱਟ ਕਲੱਬ ਕਪੂਰਥਲਾ (ਕੋਚ ਪਾਂਡਵ ਰਾਏ), ਰਿੰਗ ਬਿਸਟ ਬਾਕਸਿੰਗ ਕਲੱਬ ਫਗਵਾੜਾ (ਕੋਚ ਪ੍ਰਿੰਸ ਕੋਲ), ਐੱਲਐੱਮਜੇਪੀਐੱਸ ਕਲੱਬ ਫਗਵਾੜਾ (ਕੋਚ ਸੰਦੀਪ ਕੌਰ) ਦੇ ਵੁਸ਼ੂ ਭਾਗੀਦਾਰਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਤੇ ਵਧੀਆ ਪ੍ਰਦਰਸ਼ਨ ਕਰਕੇ ਤਗਮੇ ਜਿੱਤੇ। ਕਪੂਰਥਲਾ ਦੀ ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਤੇ ਯੁਵਾ ਖੇਡ ਭਲਾਈ ਬੋਰਡ ਦੇ ਚੇਅਰਮੈਨ ਰਾਜੀਵ ਵਾਲੀਆ ਅਤੇ ਰਾਜੇਸ਼ ਸ਼ਰਮਾ (ਐੱਮਡੀ ਪਾਵਰ ਜ਼ੋਨ) ਨੇ ਮੁਕਾਬਲੇ ਵਿਚ ਸ਼ਿਰਕਤ ਕੀਤੀ। ਉਨ੍ਹਾਂ ਚੁਣੇ ਗਏ ਭਾਗੀਦਾਰਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ। ਰਾਜੀਵ ਵਾਲੀਆ ਨੇ ਕਿਹਾ ਕਿ ਇਸ ਮੁਕਾਬਲੇ ਦੇ ਜੇਤੂ ਰਾਜ ਪੱਧਰੀ ਮੁਕਾਬਲੇ ਵਿਚ ਹਿੱਸਾ ਲੈਣਗੇ ਤੇ ਜਿੱਤ ਕੇ ਕਪੂਰਥਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਕੋਚ ਜਨਸਵਿੰਦਰ ਕੁਮਾਰ, ਕੋਚ ਰਾਮ ਕੁਮਾਰ, ਕੋਚ ਮੰਨਤ, ਕੋਚ ਗੁਰਵੀਰ ਕੌਰ, ਕੋਚ ਰਾਬੀਆ, ਗਗਨਦੀਪ ਕੌਰ, ਨੀਲਮ, ਦਲਜੀਤ ਸਿੰਘ ਤੇ ਪੁਨੀਤ ਵਰਮਾ ਹਾਜ਼ਰ ਸਨ।