ਚੁਣੇ ਗਏ ਖਿਡਾਰੀ ਪੰਜਾਬ ਰਾਜ ਪੱਧਰੀ ਵੁਸ਼ੂ ਮੁਕਾਬਲੇ ’ਚ ਹਿੱਸਾ ਲੈਣਗੇ : ਵਾਲੀਆ
ਚੁਣੇ ਗਏ ਖਿਡਾਰੀ ਪੰਜਾਬ ਰਾਜ ਪੱਧਰੀ ਵੁਸ਼ੂ ਮੁਕਾਬਲੇ ’ਚ ਹਿੱਸਾ ਲੈਣਗੇ : ਰਾਜੀਵ ਵਾਲੀਆ
Publish Date: Wed, 06 May 2026 06:00 PM (IST)
Updated Date: Wed, 06 May 2026 06:02 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ : ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਕਪੂਰਥਲਾ ਵੱਲੋਂ ਜਨਰਲ ਸਕੱਤਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਪਾਵਰ ਜ਼ੋਨ ਕਪੂਰਥਲਾ ਵਿਖੇ 6ਵਾਂ ਜ਼ਿਲ੍ਹਾ ਪੱਧਰੀ ਵੁਸ਼ੂ ਸਬ ਜੂਨੀਅਰ, ਜੂਨੀਅਰ, ਸੀਨੀਅਰ (ਲੜਕੇ ਅਤੇ ਕੁੜੀਆਂ) ਮੁਕਾਬਲਾ ਕਰਵਾਇਆ ਗਿਆ । ਫਾਈਟਰ ਸਪੋਰਟਸ ਜ਼ੋਨ ਕਪੂਰਥਲਾ (ਕੋਚ ਪ੍ਰਦੀਪ ਬਜਾਜ), ਅਮੁਨੇਲ ਸਪੋਰਟਸ ਕਲੱਬ ਕਪੂਰਥਲਾ (ਕੋਚ ਸੁਖਦੀਪ ਸਿੰਘ ਬਾਜਵਾ), ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਨਡਾਲਾ (ਕੋਚ ਹਰਪ੍ਰੀਤ ਸਿੰਘ), ਫਿੱਟ ਆਲਵੇਜ਼ ਹਿੱਟ ਕਲੱਬ ਕਪੂਰਥਲਾ (ਕੋਚ ਪਾਂਡਵ ਰਾਏ), ਰਿੰਗ ਬਿਸਟ ਬਾਕਸਿੰਗ ਕਲੱਬ ਫਗਵਾੜਾ (ਕੋਚ ਪ੍ਰਿੰਸ ਕੋਲ), ਐਲ.ਐਮ.ਜੇ.ਪੀ.ਐਸ ਕਲੱਬ ਫਗਵਾੜਾ (ਕੋਚ ਸੰਦੀਪ ਕੌਰ) ਦੇ ਵੁਸ਼ੂ ਹਿੱਸੇਦਾਰਾਂ ਨੇ ਇਸ ਮੁਕਾਬਲੇ ’ਚ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕਰ ਕੇ ਤਗਮੇ ਜਿੱਤੇ। ਕਪੂਰਥਲਾ ਦੀ ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਅਤੇ ਯੁਵਾ ਖੇਡ ਭਲਾਈ ਬੋਰਡ ਦੇ ਚੇਅਰਮੈਨ ਰਾਜੀਵ ਵਾਲੀਆ ਅਤੇ ਰਾਜੇਸ਼ ਸ਼ਰਮਾ (ਐਮਡੀ ਪਾਵਰ ਜ਼ੋਨ) ਨੇ ਮੁਕਾਬਲੇ ’ਚ ਸ਼ਿਰਕਤ ਕੀਤੀ। ਉਨ੍ਹਾਂ ਚੁਣੇ ਗਏ ਹਿੱਸੇਦਾਰਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਰਾਜੀਵ ਵਾਲੀਆ ਨੇ ਕਿਹਾ ਕਿ ਇਸ ਮੁਕਾਬਲੇ ਦੇ ਜੇਤੂ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ ਅਤੇ ਜਿੱਤ ਕੇ ਕਪੂਰਥਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ । ਉਨ੍ਹਾਂ ਅੱਗੇ ਕਿਹਾ ਕਿ ਵੁਸ਼ੂ ਵਿੱਚ ਸ਼ਾਮਲ ਭਾਗੀਦਾਰਾਂ ਨੂੰ ਸਰਕਾਰੀ ਨੌਕਰੀ ਦੇ ਮੌਕੇ ਵੀ ਮਿਲਦੇ ਹਨ। ਰਾਜੀਵ ਵਾਲੀਆ ਅਤੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਸਾਰੇ ਕੋਚਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਕੋਚ ਜਸਵਿੰਦਰ ਕੁਮਾਰ, ਕੋਚ ਰਾਮ ਕੁਮਾਰ, ਕੋਚ ਮੰਨਤ, ਕੋਚ ਗੁਰਵੀਰ ਕੌਰ, ਕੋਚ ਰਾਬੀਆ, ਗਗਨਦੀਪ ਕੌਰ, ਨੀਲਮ, ਦਲਜੀਤ ਸਿੰਘ ਅਤੇ ਪੁਨੀਤ ਵਰਮਾ ਨੇ ਮੁਕਾਬਲੇ ਵਿੱਚ ਹਿੱਸਾ ਲਿਆ।