ਐੱਸਡੀਐੱਮ ਭੁਲੱਥ ਵੱਲੋਂ ਸਬ ਰਜਿਸਟਰਾਰ ਦਫਤਰ ਦਾ ਦੌਰਾ
ਐੱਸ.ਡੀ.ਐਮ ਭੁਲੱਥ ਵੱਲੋਂ ਸਬ ਰਜਿਸਟਰਾਰ ਦਫਤਰ ਦਾ ਦੌਰਾ
Publish Date: Thu, 05 Mar 2026 10:29 PM (IST)
Updated Date: Thu, 05 Mar 2026 10:32 PM (IST)
ਈਜ਼ੀ ਰਜਿਸਟਰੀ ਸੁਵਿਧਾਵਾਂ ਬਾਰੇ ਲੋਕਾਂ ਤੋਂ ਲਈ ਤਸੱਲੀ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਅਰਜੁਨ ਐਵਾਰਡੀ ਐੱਸਡੀਐੱਮ ਭੁਲੱਥ ਰੁਪਿੰਦਰਪਾਲ ਸਿੰਘ ਵੱਲੋਂ ਤਹਿਸੀਲ ਕੰਪਲੈਕਸ ਭੁਲੱਥ ਵਿਚ ਬਣੇ ਸਬ ਰਜਿਸਟਰਾਰ ਦਫ਼ਤਰ ਦਾ ਦੌਰਾ ਕੀਤਾ ਗਿਆ। ਮੌਕੇ ’ਤੇ ਲੋਕ ਸੇਵਾ ਵਿਚ ਹਾਜ਼ਰ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤੇ ਸਰਕਾਰ ਵੱਲੋਂ ਰਜਿਸਟਰੀਆਂ ਦੇ ਕੰਮ ਨੂੰ ਸੁਖਾਲਾ ਕਰਨ ਵਾਲੀ ਪ੍ਰਣਾਲੀ ਈਜ਼ੀ ਰਜਿਸਟਰੀ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸ ਵਕਤ ਉਨ੍ਹਾਂ ਸਬ ਰਜਿਸਟਰਾਰ ਦਫਤਰ ਭੁਲੱਥ ਵਿਖੇ ਰਜਿਸਟਰੀਆਂ ਕਰਵਾਉਣ ਬੈਠੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੂੰ ਕਿਹਾ ਅਗਰ ਕੋਈ ਸਮੱਸਿਆ ਲੱਗਦੀ ਹੋਵੇ ਤਾਂ ਦੱਸਿਆ ਜਾਵੇ ਤੁਰੰਤ ਹੱਲ ਕੀਤਾ ਜਾਵੇਗਾ। ਲੋਕਾਂ ਵੱਲੋਂ ਸੇਵਾਵਾਂ ਬਾਰੇ ਤਸੱਲੀ ਪ੍ਰਗਟਾਈ ਗਈ ਤੇ ਲੋਕਾਂ ਨੇ ਕਿਹਾ ਕੋਈ ਮੁਸ਼ਕਿਲ ਨਹੀ ਆ ਰਹੀ। ਇਸ ਮੌਕੇ ਐੱਸਡੀਐੱਮ ਭੁਲੱਥ ਨੇ ਲੋਕਾਂ ਨੂੰ ਕਿਹਾ ਕਿ ਅਗਰ ਕੋਈ ਕਰਮਚਾਰੀ ਤੁਹਾਡੇ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸਦੀ ਇਤਲਾਹ ਦਫਤਰ ਨੂੰ ਦਿੱਤੀ ਜਾਵੇ ਤੇ ਉਸੇ ਵਕਤ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਸਖਤ ਹੈ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀ ਕੀਤਾ ਜਾਵੇਗਾ।